ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ’ਤੇ ਸਲਾਟ ਮਿਲਣ ਦੇ ਬਾਵਜੂਦ, ਉਡਾਣਾਂ ਸ਼ੁਰੂ ਨਾ ਕਰਨ ’ਤੇ ਪੰਜ ਜਹਾਜ਼ ਕੰਪਨੀਆਂ ਨੂੰ ਨੋਟਿਸ
ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ’ਤੇ ਸਲਾਟ ਮਿਲਣ ਦੇ ਬਾਵਜੂਦ ਪੰਜ ਜਹਾਜ਼ ਕੰਪਨੀਆਂ ਵੱਲੋਂ ਹਾਲੇ ਤੱਕ ਉਡਾਣਾਂ ਸ਼ੁਰੂ ਨਹੀਂ ਕੀਤੀਆਂ ਗਈਆਂ। ਇਨ੍ਹਾਂ ਕੰਪਨੀਆਂ ਨੂੰ ਕੁੱਲ 9 ਉਡਾਣਾਂ ਸ਼ੁਰੂ ਕਰਨੀਆਂ ਸਨ। ਕੰਪਨੀਆਂ ਦੇ ਇਸ ਰਵੱਈਏ ਤੋਂ ਏਅਰਪੋਰਟ ਪ੍ਰਬੰਧਕ ਨਾਰਾਜ਼ ਹਨ। ਏਅਰਪੋਰਟ ਪ੍ਰਬੰਧਕਾਂ ਨੇ ਈਮੇਲ ਜ਼ਰੀਏ ਨੋਟਿਸ ਜਾਰੀ ਕਰਕੇ ਇਨ੍ਹਾਂ ਕੰਪਨੀਆਂ ਤੋਂ ਉਡਾਣਾਂ ਸ਼ੁਰੂ ਕਰਨ ਵਿਚ ਹੋ ਰਹੀ ਦੇਰੀ ਦਾ ਕਾਰਨ ਪੁੱਛਿਆ ਹੈ। ਸਰਦੀਆਂ ਦੇ ਸ਼ਡਿਊਲ ’ਚ ਪੰਜ ਜਹਾਜ਼ ਕੰਪਨੀਆਂ ਨੇ ਨੌਂ ਰਾਜਾਂ ਲਈ ਨਵੀਆਂ ਉਡਾਣਾਂ ਸ਼ੁਰੂ ਕਰਨ ਲਈ ਸਲਾਟ ਬੁੱਕ ਕੀਤੇ ਸਨ। ਇਸ ਨੂੰ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਅਤੇ ਏਅਰਪੋਰਟ ਪ੍ਰਬੰਧਕਾਂ ਦੀ ਇਜਾਜ਼ਤ ਮਿਲ ਚੁੱਕੀ ਸੀ। ਹੁਣ ਸ਼ਡਿਊਲ ਜਾਰੀ ਹੋਏ ਨੂੰ 63 ਦਿਨ ਚੁੱਕੇ ਹਨ। ਸਲਾਟ ਮਿਲਣ ਤੋਂ ਬਾਅਦ 28 ਅਕਤੂਬਰ ਤੋਂ ਉਡਾਣਾਂ ਸ਼ੁਰੂ ਹੋਣੀਆਂ ਸਨ ਪਰ ਕਿਸੇ ਵੀ ਕੰਪਨੀ ਨੇ ਹਾਲੇ ਤੱਕ ਬੁਕਿੰਗ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਹੈ। ਜਹਾਜ਼ ਕੰਪਨੀਆਂ ਨਾਲ ਸਬੰਧਤ ਅਧਿਕਾਰੀ ਵੀ ਇਸ ਸਬੰਧੀ ਕੁਝ ਬੋਲਣ ਨੂੰ ਤਿਆਰ ਨਹੀਂ ਹਨ। ਓਧਰ ਚੰਡੀਗੜ੍ਹ ਏਅਰਪੋਰਟ ਪ੍ਰਬੰਧਕਾਂ ਨੇ ਸ਼ਾਰਜਾਹ ਦੀ ਉਡਾਣ ਸ਼ੁਰੂ ਕਰਨ ਨੂੰ ਲੈਕੇ ਵੀ ਗੰਭੀਰਤਾ ਨਹੀਂ ਦਿਖਾਈ ਹੈ। ਫਲਾਈਟ ਸ਼ੁਰੂ ਕਰਨ ਲਈ ਜਹਾਜ਼ ਕੰਪਨੀਆਂ ਤੀਜੀ ਵਾਰ ਈਮੇਲ ਕੀਤੀ ਗਈ ਹੈ ਪਰ ਹਾਲੇ ਤੱਕ ਇਹ ਉਡਾਣ ਸ਼ੁਰੂ ਨਹੀਂ ਹੋਈ ਹੈ।