ਸ਼ਰਾਬ ਘੁਟਾਲੇ ‘ਚ ਸੰਜੇ ਸਿੰਘ ਨੂੰ SC ਤੋਂ ਮਿਲੀ ਜ਼ਮਾਨਤ, 6 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ AAP ਸੰਸਦ ਮੈਂਬਰ

ਦਿੱਲੀ ਆਬਕਾਰੀ ਘੁਟਾਲਾ (Delhi Liquor Scam) ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਪਹਿਲੀ ਵਾਰ ਪਾਰਟੀ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਦਿੱਲੀ ਆਬਕਾਰੀ ਘੁਟਾਲੇ ਦੇ ਮੁਲਜ਼ਮ ਬਣਾਏ ਗਏ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਘੁਟਾਲੇ ‘ਚ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਈਡੀ ਨੇ 4 ਅਕਤੂਬਰ ਨੂੰ ‘ਆਪ’ ਸੰਸਦ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਅਦਾਲਤ ਵੱਲੋਂ ਪੁੱਛੇ ਜਾਣ ‘ਤੇ ਈਡੀ ਨੇ ਸੰਜੇ ਸਿੰਘ ਦੀ ਜ਼ਮਾਨਤ ਦਾ ਵਿਰੋਧ ਨਹੀਂ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਹੁਣ ਉਹ ਛੇ ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ। ਹਾਲਾਂਕਿ ਉਨ੍ਹਾਂ ਨੂੰ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਇਹ ਵੀ ਕਿਹਾ ਕਿ ਇਸ ਹੁਕਮ ਨੂੰ ਨਜੀਰ ਨਹੀਂ ਮੰਨਿਆ ਜਾਵੇਗਾ।

ਜ਼ਮਾਨਤ ਤੋਂ ਪਹਿਲਾਂ ਕੋਰਟ ‘ਚ ਹੋਈ ਇਹ ਕਾਰਵਾਈ

ਅੱਜ ਜ਼ਮਾਨਤ ਦੇਣ ਤੋਂ ਪਹਿਲਾਂ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਸ ਸੰਜੀਵ ਖੰਨਾ, ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਪੀਬੀ ਵਰਾਲ ਨੇ ਈਡੀ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਐੱਸ.ਵੀ. ਰਾਜੂ ਨੂੰ ਕਿਹਾ ਕਿ ਕੀ ਈਡੀ ਨੂੰ ਸੰਜੇ ਸਿੰਘ ਦੀ ਹੋਰ ਕਸਟੱਡੀ ਚਾਹੀਦੀ ਹੈ।

ਬੈਂਚ ਨੇ ਇਹ ਵੀ ਕਿਹਾ ਕਿ ਸਿੰਘ ਛੇ ਮਹੀਨਿਆਂ ਤੋਂ ਜੇਲ੍ਹ ਵਿੱਚ ਹਨ, ਇਸ ਲਈ ਇਹ ਦੱਸੋ ਕਿ ਕੀ ਈਡੀ ਨੂੰ ਉਨ੍ਹਾਂ ਦੀ ਹੋਰ ਹਿਰਾਸਤ ਦੀ ਲੋੜ ਹੈ।

ਬੈਂਚ ਨੇ ਐਸਵੀ ਰਾਜੂ ਨੂੰ ਇਹ ਵੀ ਕਿਹਾ ਕਿ ਸੰਜੇ ਸਿੰਘ ਤੋਂ ਕੋਈ ਪੈਸਾ ਨਹੀਂ ਮਿਲਿਆ ਹੈ। ਉਨ੍ਹਾਂ ਦੇ ਉੱਪਰ ਜਿਹੜੇ 2 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ, ਉਸ ਨੂੰ ਟ੍ਰਾਇਲ ‘ਚ ਵੀ ਜਾਂਚਿਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਸੰਜੇ ਨੇ ਹਾਈ ਕੋਰਟ ‘ਚ ਵੀ ਕਿਹਾ ਸੀ ਕਿ ਉਹ ਕਈ ਮਹੀਨਿਆਂ ਤੋਂ ਜੇਲ੍ਹ ‘ਚ ਹਨ ਤੇ ਹੁਣ ਤਕ ਇਸ ਘੁਟਾਲੇ ‘ਚ ਉਨ੍ਹਾਂ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ। ਅਜਿਹੇ ‘ਚ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ।

Leave a Reply

Your email address will not be published. Required fields are marked *