ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ ਲਈ SIT ਦਾ ਗਠਨ
ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਮੁੱਖ ਮੰਤਰੀ ਹਾਊਸ ‘ਚ ਹੋਏ ਕਥਿਤ ਹਮਲੇ ਦੇ ਮਾਮਲੇ ਦੀ ਜਾਂਚ ਲਈ ਦਿੱਲੀ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ। ਇਸ ਮਾਮਲੇ ’ਚ ਐਸਆਈਟੀ ਵਿਚ ਅੰਜਿਤਾ ਚਿਪਿਲਿਆ ਤੋਂ ਇਲਾਵਾ ਤਿੰਨ ਇੰਸਪੈਕਟਰ ਰੈਂਕ ਦੇ ਅਧਿਕਾਰੀ ਸ਼ਾਮਲ ਹਨ।
ਇਨ੍ਹਾਂ ’ਚ ਥਾਣਾ ਸਿਵਲ ਲਾਈਨ ਦਾ ਐਸਐਚਓ ਵੀ ਸ਼ਾਮਲ ਹੈ, ਜਿੱਥੇ ਕੇਸ ਦਰਜ ਹੈ। SIT ਟੀਮ ਸਮੇਂ-ਸਮੇਂ ‘ਤੇ ਸੀਨੀਅਰ ਅਧਿਕਾਰੀਆਂ ਨੂੰ ਜਾਂਚ ਰਿਪੋਰਟ ਸੌਂਪੇਗੀ। ਤੁਹਾਨੂੰ ਦੱਸ ਦੇਈਏ ਕਿ ਐਸਆਈਟੀ ਇਸ ਮਾਮਲੇ ਵਿਚ ਹਰ ਲਿੰਕ ਨੂੰ ਜੋੜਨ ਦੀ ਕੋਸ਼ਿਸ਼ ਕਰੇਗੀ। ਸਭ ਤੋਂ ਪਹਿਲਾਂ ਪੁਲਿਸ ਵਿਭਵ ਦਾ ਮੋਬਾਈਲ ਡਾਟਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਨੂੰ ਲੀਡ ਮਿਲ ਸਕਦੀ ਹੈ।
ਇਸ ਦੌਰਾਨ ਪੁਲਿਸ ਨੇ ਐਤਵਾਰ ਸ਼ਾਮ ਨੂੰ ਸੀਸੀਟੀਵੀ ਡੀਵੀਆਰ ਜ਼ਬਤ ਕਰ ਲਿਆ ਸੀ। ਇਸ ਰਾਹੀਂ ਉਹ ਸੀਸੀਟੀਵੀ ਦੇ ਖ਼ਾਲੀ ਹਿੱਸੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਮਾਲੀਵਾਲ ‘ਤੇ ਹਮਲਾ ਕਰਨ ਦੇ ਦੋਸ਼ੀ ਵਿਭਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ’ਚ ਪੁਲਿਸ ਵਿਭਵ ਨੂੰ ਸੀਐਮ ਹਾਊਸ ਲੈ ਗਈ, ਜਿੱਥੇ ਇਹ ਦ੍ਰਿਸ਼ ਦੁਬਾਰਾ ਬਣਾਇਆ ਗਿਆ। ਪੁਲਿਸ ਵਿਭਵ ਨੂੰ ਡਰਾਇੰਗ ਰੂਮ ਵਿਚ ਵੀ ਲੈ ਗਈ ਜਿੱਥੇ ਮਾਲੀਵਾਲ ‘ਤੇ ਹਮਲੇ ਦਾ ਦੋਸ਼ ਹੈ।