ਸਫ਼ਰ-ਏ-ਸ਼ਹਾਦਤ : ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ
ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ ਕੇ ਪੂਰੇ ਸਨਮਾਨ ਸਾਹਿਤ ਅੰਤਿਮ ਸਸਕਾਰ ਕਰਨ ਵਾਲੇ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ ਦੁਨੀਆਂ ਤਕ ਰਿਣੀ ਰਹੇਗਾ।
ਦੁਨੀਆਂ ਦੀ ਇਸ ਮਹਿੰਗੀ ਜ਼ਮੀਨ ਦੀ ਖ਼੍ਰੀਦ ਕਰਨ ਲਈ ਵੱਡੇ ਹੌਸਲੇ ਤੇ ਧਨ ਦੀ ਲੋੜ ਸੀ ਤੇ ਵਕਤ ਦੀ ਇਸ ਵੱਡੀ ਤੇ ਇਤਿਹਾਸਕ ਲੋੜ ਨੂੰ ਪੂਰਾ ਕਰਨ ਅੱਗੇ ਆਏ ਦੀਵਾਨ ਟੋਡਰ ਮੱਲ ਜੀ ਜਿਨ੍ਹਾਂ ਨੇ ਉਸ ਸਮੇਂ ਲਗਭਗ 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰ ਕੇ ਗੁਰੂਘਰ ਪ੍ਰਤੀ ਅਪਣੇ ਫ਼ਰਜ਼ ਨੂੰ ਨਿਭਾਇਆ ਤੇ ਸਿੱਖ ਇਤਿਹਾਸ ਦੇ ਅਮਰ ਪਾਤਰ ਬਣ ਗਏ।
ਟੋਡਰਮੱਲ ਜੀ ਅਕਬਰ ਦੇ ਦਰਬਾਰ ਦਾ ਇਹ ਰਤਨ ਜ਼ਿਲ੍ਹਾ ਲਾਹੌਰ ਪਿੰਡ ਚੂਹਈਆਂ ਦੇ ਵਾਸੀ ਇਕ ਗ਼ਰੀਬ ਖੱਤਰੀ ਸ੍ਰੀ ਭਗਵਤੀ ਦਾਸ ਦੇ ਘਰ ਵਿਚ ਜਨਮਿਆ । ਕੁਝ ਇਤਿਹਾਸਕਾਰ ਇਹਨਾਂ ਦਾ ਜਨਮ ਅੱਜੋਕਾ ਲਹਾਰਪੁਰ, ਉੱਤਰ ਪ੍ਰਦੇਸ਼, ਭਾਰਤ ਵਿੱਚ ਦਸਦੇ ਹਨ ਤੇ ਕੁਝ ਕਾਕੜਾ ਦਾ ਪਿੰਡ ਤੇ ਬਲਾਕ ਭਵਾਨੀਗੜ੍ਹ ਜਿਲਾ ਸੰਗਰੂਰ, ਖੈਰ ਜੋ ਵੀ ਹੋਵੇ
ਇਹ ਕਾਫ਼ੀ ਹੁਸ਼ਿਆਰ ਸੀ ਅਤੇ ਆਪਣੀ ਵਿਦਵਤਾ ਨਾਲ ਤਰੱਕੀ ਕਰਕੇ ਅਕਬਰ ਬਾਦਸ਼ਾਹ ਦਾ ਦੀਵਾਨ ਬਣ ਗਿਆ । ਇਸ ਨੇ ਜਿਹੜੇ ਮਾਲ ਸਬੰਧੀ ਨਿਯਮ ਬਣਾਏ ਸਨ ਉਹ ਬਾਦਸ਼ਾਹ ਅਕਬਰ ਨੂੰ ਬਹੁਤ ਹੀ ਪਸੰਦ ਸਨ । ਟੋਡਰਮੱਲ ਇਕ ਬਹਾਦਰ ਜਰਨੈਲ ਵੀ ਸੀ । ਇਸ ਨੇ ਬੰਗਾਲ ਦੀ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਬਹਾਦਰੀ ਵਿਖਾਈ ਸੀ । ਸਭ ਤੋਂ ਪਹਿਲਾਂ ਇਸ ਨੇ ਹੀ ਦਫ਼ਤਰ ਦਾ ਕੰਮ ਹਿੰਦੀ ਤੋਂ ਫ਼ਾਰਸੀ ਵਿਚ ਚਲਾਇਆ । ਸੰਨ 1576 ਵਿਚ ਇਸ ਨੂੰ ਲਾਹੌਰ ਦਾ ਹਾਕਮ ਬਣਾਇਆ ਗਿਆ । ਟੋਡਰਮੱਲ ਦੀ ਅਕਬਰ ਦੇ ਨੌਂ ਰਤਨਾਂ ਵਿਚ ਗਿਣਤੀ ਕੀਤੀ ਜਾਂਦੀ ਹੈ । ਇਸ ਨੂੰ ਰਾਜਾ ਦਾ ਖ਼ਿਤਾਬ ਮਿਲਿਆ ਸੀ ਅਤੇ ਇਹ ਅਕਬਰ ਦਾ ਖ਼ਜ਼ਾਨਾ ਮੰਤਰੀ ਸੀ । ਇਹ ਫ਼ਾਰਸੀ ਤੋਂ ਬਿਨਾਂ ਹਿੰਦੀ ਦਾ ਵੀ ਕਵੀ ਸੀ । ਇਸ ਦੀ ਇਕ ਰਚਨਾ ਇਸ ਤਰ੍ਹਾਂ ਹੈ :
ਟੋਡਰਮੱਲ ਫਾਰਸੀ ਤੋਂ ਛੁੱਟ ਹਿੰਦੀ ਦਾ ਭੀ ਉੱਤਮ ਕਵੀ ਸੀ . ਦੇਖੋ , ਉਸ ਦੀ ਰਚਨਾ
ਤੀਰ ਬਿਨ ਜਿਵੇ ਕਮਾਨ ਗੁਰੂ ਬਿਨ ਜੈਸੇ ਗਯਾਨ
ਮਾਨ ਬਿਨ ਦਾਨ ਜੈਸੇ ਜਲ ਬਿਨ ਸਰ ਹੈ ,
ਕੰਠ ਬਿਨ ਗੀਤ ਜੈਸੇ ਹਿਤੁ ਬਿਨ ਪ੍ਰੀਤਿ
ਜੈਸੇ ਵੇਸ਼ਯਾ ਰਸਰੀਤਿ ਜੈਸੇ ਫਲ ਬਿਨ ਤਰ ਹੈ ,
ਤਾਰ ਬਿਨ ਯੰਤੂ ਜੈਸੇ ਸਯਾਨੇ ਬਿਨ ਮੰਤ੍ਰ ਜੈਸੇ
ਪਤਿ ਬਿਨ ਨਾਰਿ ਜੈਸੇ ਪੁਤ੍ਰ ਬਿਨ ਘਰ ਹੈ ,
“ ਟੋਡਰ ” ਸੁ ਕਵਿ ਤੈਸੇ ਮਨ ਮੇ ਵਿਚਾਰ ਦੇਖੋ
ਧਰਮ ਵਿਹੀਨ ਧਨ ਪਕੀ ਬਿਨ ਪਰ ਹੈ .
ਦੀਆਂ ਦੇਹਾਂ ਦਾ ਅੰਤਿਮ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਜ਼ਮੀਨ ਦਾ ਇੱਕ ਟੁਕੜਾ ਚੌਧਰੀ ਅੱਤਾਂ ਨਾਂ ਦੇ ਇੱਕ ਜ਼ਿਮੀਂਦਾਰ ਪਾਸੋਂ ਭਾਰੀ ਕੀਮਤ ਅਦਾ ਕਰਕੇ ਖ਼ਰੀਦਿਆ ਸੀ। ਦੀਵਾਨ ਸਾਹਿਬ ਨੇ ਸਬੰਧਿਤ ਜ਼ਮੀਨ ਦੇ ਟੁਕੜੇ ’ਤੇ ਸੋਨੇ ਦੇ ਸਿੱਕੇ (ਅਸ਼ਰਫੀਆਂ) ਖੜ੍ਹੇ ਕਰ ਕੇ ਮੁੱਲ ਉਤਾਰਿਆ ਸੀ। ਸੇਠ ਟੋਡਰ ਮੱਲ ਨੇ ਹੀ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਨੂੰ ਅੰਤਿਮ ਸਸਕਾਰ ਕਰਨ ਦਾ ਪ੍ਰਬੰਧ ਕੀਤਾ ਸੀ। ਇਹੋ ਕਾਰਨ ਹੈ ਕਿ ਸਿੱਖ ਜਗਤ ਵਿੱਚ ਦੀਵਾਨ ਸਾਹਿਬ ਨੂੰ ਬੜੀ ਸ਼ਰਧਾ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ।
ਟੋਡਰ ਮੱਲ ਜੀ ਨੂੰ ਸ਼ਾਹਜਹਾਨੀ ਵੀ ਕਿਹਾ ਜਾਂਦਾ ਸੀ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖ਼ਿਤਾਬ ਦਿੱਤਾ ਹੋਇਆ ਸੀ। ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿੱਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ। 1650 ਵਿੱਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ। ਇਨ੍ਹਾਂ ਦੀ ਆਮਦਨ ਵਿਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ। ਉਹ ਜਿਸ ਮਹਲ ਵਿੱਚ ਰਹਿੰਦਾ ਸੀ ਉਸ ਦਾ ਨਾਂ ਜਹਾਜ਼ੀ ਹਵੇਲੀ ਸੀ ਕਿਉਂ ਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ। ਦੀਵਾਨ ਟੋਡਰ ਮੱਲ ਸਰਹਿੰਦ ਦਾ ਧਨਾਢ ਮਹਾਜਨ ਸੀ। ਕਿਹਾ ਜਾਂਦਾ ਹੈ ਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਿਦੀ ਪਿੱਛੋਂ ਉਹਨਾਂ ਦੇ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਦੇ ਲਈ ਵੱਡੀ ਕੀਮਤ ਦੇ ਕੇ ਜ਼ਮੀਨ ਖ਼ਰੀਦੀ ਸੀ। ਦੀਵਾਨ ਟੋਡਰ ਮੱਲ ਆਗਰਾ ਤੋਂ ਲਾਹੌਰ ਤੱਕ ਜਾਣ ਲਈ ਲੰਮਾ ਸਫ਼ਰ ਤੈਅ ਕਰਨ ਵਾਲੇ ਯਾਤਰੀਆਂ ਦੀ ਪਿਆਸ ਬੁਝਾਉਣ ਲਈ ਰਾਜਾਤਾਲ ਵਿੱਚ ਬਣੇ ਤਲਾਬ ਦੇ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਵੱਡਾ ਪੁੰਨ ਸਮਝਦਾ ਸੀ। ਤਲਾਬ ਬਣਵਾਉਣ ਦੇ ਉਪਰਾਲੇ ਨਾਲ ਮਿਲੀ ਪ੍ਰਸਿੱਧੀ ਦੇ ਸਿੱਟੇ ਵਜੋਂ ਟੋਡਰ ਮੱਲ ਨੂੰ 1582 ਵਿੱਚ ‘ਦੀਵਾਨ’ ਦੀ ਉਪਾਧੀ ਪ੍ਰਾਪਤ ਹੋਈ। ਦੀਵਾਨ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉੱਘਾ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖ਼ਸੀਅਤ ਸੀ। ਟੋਡਰ ਮੱਲ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ, ਜੋ ਖੇਤੀਬਾੜੀ ਸੁਧਾਰਾਂ ਵਿੱਚ ਮਾਹਿਰ ਸੀ।
ਭਾਈ ਟੋਡਰਮੱਲ ਜੀ, ਭਾਈ ਰਾਮਾਂ ਜੀ , ਭਾਈ ਤ੍ਲੋਕਾ ਜੀ , ਬਲੀਆਂ ਦਾ ਪਠਾਨ ਤੇ ਭਾਈ ਮੋਤੀ ਰਾਮ ਜੀ ਤੇ ਉਹਨਾਂ ਦਾ ਪਰਿਵਾਰ ਜੋ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸਰੀਰ ਦੇ ਅੰਤਿਮ ਸੰਸਕਾਰ ਵੇਲੇ ਮੌਜੂਦ ਸਨ।