ਵੱਧਦੇ ਸਮੁੰਦਰੀ ਪੱਧਰ ਤੇ ਹੜ੍ਹਾਂ ਕਾਰਨ ਹਜਾਰਾਂ ਰਿਹਾਇਸ਼ੀ ਇਮਾਰਤਾਂ,ਹਸਪਤਾਲਾਂ, ਸਕੂਲਾਂ ਦਾ ਡੁੱਬਣ ਦਾ ਖਤਰਾ ਹੋਇਆ ਪੈਦਾ
ਵਲੰਿਗਟਨ ਦੀਆਂ ਹਜਾਰਾਂ ਰਿਹਾਇਸ਼ੀ/ ਕਮਰਸ਼ਲ ਇਮਾਰਤਾਂ, ਸਕੂਲਾਂ, ਹਸਪਤਾਲਾਂ ਨੂੰ ਲਗਾਤਾਰ ਵੱਧ ਰਹੇ ਸਮੁੰਦਰੀ ਤਲ ਅਤੇ ਹੜ੍ਹਾਂ ਦੇ ਚਲਦਿਆਂ ਡੁੱਬਣ ਦਾ ਖਤਰਾ ਪੈਦਾ ਹੋ ਰਿਹਾ ਹੈ। ਰਿਪੋਰਟ ਅਨੁਸਾਰ ਮੌਸਮ ਇਨੀਂ ਤੇਜੀ ਨਾਲ ਬਦਲ ਰਿਹਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਆਉਂਦੇ ਕੁਝ ਦਹਾਕਿਆਂ ਵਿੱਚ 100 ਸਾਲ ਵਿੱਚ 1 ਵਾਰੀ ਆਉਣ ਵਾਲਾ ਤੂਫਾਨ ਹਰ ਸਾਲ ਦਰਜ ਕੀਤਾ ਜਾਏਗਾ। ਵਲੰਿਗਟਨ ਦੇ ਪੀਟੋਨ, ਕਈ ਹੋਰ ਉਪਨਗਰ, ਸੀਬੀਡੀ ਦਾ ਇਲਾਕਾ, ਇਤਿਹਾਸਿਕ ਇਨਫਰਿਲ ਇਲਾਕਾ, ਮਿਰਾਮਰ, ਕਿਲਬਿਰਨੀ, ਪੋਰੀਰੁਆ ਦੇ ਇਲਾਕੇ ਇਸ ਰਿਪੋਰਟ ਅਨੁਸਾਰ ਸਭ ਤੋਂ ਵੱਧ ਖਤਰੇ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਇਲਾਕਿਆਂ ਵਿੱਚ ਆਉਣ ਵਾਲੇ ਹੜ੍ਹ ਕਰੀਬ 4690 ਇਮਾਰਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੇ। ਲੋਅਰ ਹੱਟ ਵੀ ਵੱਧ ਰਹੇ ਸਮੁੰਦਰੀ ਤੱਲ ਕਾਰਨ ਡੁੱਬ ਰਿਹਾ ਹੈ।