ਵ੍ਹੱਟਸਐਪ ਨੇ ਲਿਆਂਦਾ ਨਵਾਂ ਫੀਚਰ, ਹੁਣ ਯੂਜ਼ਰਜ਼ ਵ੍ਹੱਟਸਐਪ ਅਕਾਊਂਟ ਨਾਲ ਲਿੰਕ ਕਰ ਸਕਣਗੇ ਈਮੇਲ

 ਮੇਟਾ ਦੀ ਮਲਕੀਅਤ ਵਾਲਾ ਵ੍ਹੱਟਸਐਪ ਆਪਣੇ ਯੂਜ਼ਰਜ਼ ਲਈ ਨਵਾਂ ਫੀਚਰ ਲੈ ਕੇ ਆਇਆ ਹੈ। ਹੁਣ ਯੂਜ਼ਰਜ਼ ਆਪਣੇ ਵ੍ਹੱਟਸਐਪ ਅਕਾਊਂਟ ਨੂੰ ਆਪਣੇ ਈ-ਮੇਲ ਨਾਲ ਲਿੰਕ ਕਰ ਸਕਣਗੇ।

ਇਸ ਨਾਲ ਯੂਜ਼ਰਸ ਐੱਸਐੱਮਐੱਸ ਦੀ ਥਾਂ ’ਤੇ ਵ੍ਹੱਟਸਐਪ ਅਕਾਊਂਟ ਨੂੰ ਆਪਣੇ ਈਮੇਲ ਤੋਂ ਪ੍ਰਮਾਣਿਤ ਕਰ ਸਕਦੇ ਹਨ। ਇਹ ਫੀਚਰ ਹੁਣ ਸਿਰਫ਼ ਆਈਓਐੱਸ ਯੂਜ਼ਰਸ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ। ਛੇਤੀ ਹੀ ਇਸ ਫੀਚਰ ਨੂੰ ਐਂਡ੍ਰਾਇਡ ਯੂਜ਼ਰਜ਼ ਲਈ ਵੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਵ੍ਹੱਟਸਐਪ ਨੇ ਕਿਹਾ ਕਿ ਇਹ ਫੀਚਰ-ਕਮ-ਮੋਬਾਈਲ ਨੈੱਟਵਰਕ ਕਵਰੇਜ ਵਾਲੇ ਇਲਾਕਿਆਂ ਲਈ ਮਹੱਤਵਪੂਰਨ ਹੈ। ਪਹਿਲਾਂ ਇਹ ਫੀਚਰ ਸਿਰਫ਼ ਵ੍ਹਟਸਐਪ ਦੇ ਵੀਟਾ ਐਡੀਸ਼ਨ ’ਚ ਉਪਲੱਬਧ ਸੀ ਪਰ ਹੁਣ ਇਹ ਸਾਰੇ ਆਈਓਐੱਸ ਯੂਜ਼ਰਜ਼ ਲਈ ਉਪਲੱਬਧ ਹੈ।

ਡਬਲਯੂਏ ਬੀਟਾ ਇੰਫੋ ਨੇ ਕਿਹਾ ਕਿ ਆਈਓਐੱਸ ਯੂਜ਼ਰਜ਼ ਲਈ ਵ੍ਹੱਟਸਐਪ ਦਾ ਐਡੀਸ਼ਨ 23.24.70 ਐਪ ਸਟੋਰ ’ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਈਮੇਲ ਤਸਦੀਕ ਸਹੂਲਤ ਵੀ ਸ਼ਾਮਲ ਹੈ। ਇਸ ਫੀਚਰ ਨੂੰ ਆਪਣੇ ਅਕਾਊਂਟ ਨਾਲ ਜੋੜਨ ਲਈ ਯੂਜ਼ਰਜ਼ ਨੂੰ ਪ੍ਰੋਫਾਈਲ ਪੇਜ, ਫਿਰ ਖਾਤਾ ਮੈਨਿਊ ਤੇ ਆਖਰ ’ਚ ਈਮੇਲ ਪਤਾ ਟੈਪ ਕਰਨਾ ਪਵੇਗਾ। ਹਾਲਾਂਕਿ ਵ੍ਹੱਟਸਐਪ ਨੇ ਸਪੱਸ਼ਟ ਕੀਤਾ ਹੈ ਕਿ ਈਮੇਲ ਐਡਰੈੱਸ ਦੀ ਵਰਤੋਂ ਸਿਰਫ਼ ਪ੍ਰਮਾਣਿਤ ਕਰਨ ਲਈ ਹੈ ਪਰ ਵ੍ਹਟਸਐਪ ਇਸਤੇਮਾਲ ਕਰਨ ਲਈ ਜਾਇਜ਼ ਫੋਨ ਨੰਬਰ ਦੀ ਲੋੜ ਹੋਵੇਗੀ।

Leave a Reply

Your email address will not be published. Required fields are marked *