ਵੂਲਵਰਥਸ ਦੇ ਭੋਜਨ ਉਤਪਾਦਾਂ ਵਿੱਚ ਮਿਲੀਆਂ ਸੂਈਆਂ, ਪੁਲਿਸ ਨੇ ਸ਼ੁਰੂ ਕੀਤੀ ਛਾਣਬੀਣ
ਪਾਪਾਕੂਰਾ ਦੇ ਮਸ਼ਹੂਰ ਵੂਲਵਰਥ ਦੇ ਸਟੋਰ ਦੇ 2 ਵੱਖੋ-ਵੱਖ ਭੋਜਨ ਉਤਪਾਦਾਂ ਵਿੱਚੋਂ ਸੂਈਆਂ ਮਿਲਣ ਦੀ ਖਬਰ ਹੈ, ਜਿਸਤੋਂ ਬਾਅਦ ਪੁਲਿਸ ਨੇ ਛਾਣਬੀਣ ਆਰੰਭ ਦਿੱਤੀ ਹੈ। ਘਟਨਾ ਬੀਤੇ ਬੁੱਧਵਾਰ ਦੀ ਪਾਪਾਕੂਰਾ ਸਥਿਤ ਸੁਪਰਮਾਰਕੀਟ ਦੀ ਦੱਸੀ ਜਾ ਰਹੀ ਹੈ। ਫੂਡ ਸੈਫਟੀ ਡਿਪਟੀ ਡਾਇਰੈਕਟਰ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਵਾਪਰੀ ਹੈ ਤੇ ਉਨ੍ਹਾਂ ਦੇ ਅਧਿਕਾਰੀ ਪੁਲਿਸ ਦੀ ਮੱਦਦ ਕਰ ਰਹੇ ਹਨ। ਪ੍ਰਭਾਵਿਤ ਭੋਜਨ ਪਦਾਰਥਾਂ ਨੂੰ ਸਟੋਰ ਵਿੱਚੋਂ ਹਟਾ ਦਿੱਤਾ ਗਿਆ ਹੈ।