ਵਿੱਤ ਮੰਤਰੀ ਨੇ ਟੈਕਸ ‘ਚ ਨਹੀਂ ਦਿੱਤੀ ਰਾਹਤ, ਟੈਕਸ ਸਲੈਬ ‘ਚ ਬਦਲਾਅ ਨਾ ਹੋਣ ਕਾਰਨ ਟੈਕਸਦਾਤਾਵਾਂ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ
ਟੈਕਸ ਛੋਟ ਦੀ ਉਮੀਦ ਲਾਈ ਬੈਠੇ ਲੋਕਾਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਨਿਰਾਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ ਜਾ ਰਿਹਾ। ਵਿੱਤ ਮੰਤਰੀ ਨੇ ਕਿਹਾ ਕਿ ਪੁਰਾਣਾ ਤੇ ਨਵਾਂ ਟੈਕਸ ਢਾਂਚਾ ਬਰਕਰਾਰ ਰਹੇਗਾ ਜਿਸ ਤਹਿਤ ਸੱਤ ਲੱਖ ਦੀ ਆਮਦਨ ਤੱਕ ਕੋਈ ਟੈਕਸ ਨਹੀਂ। ਵਿੱਤ ਮੰਤਰੀ ਨੇ ਕਿਹਾ ਕਿ ਸਿੱਧੇ ਜਾਂ ਅਸਿੱਧੇ ਟੈਕਸ ਸਲੈਬਾਂ (Indirect tax slabs) ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਰੱਖਿਆ ਖਰਚਿਆਂ ਵਿੱਚ 11.1% ਦਾ ਵਾਧਾ ਕੀਤਾ ਗਿਆ ਹੈ। ਹੁਣ ਇਹ ਜੀਡੀਪੀ ਦਾ 3.4% ਹੋਵੇਗਾ। ਆਸ਼ਾ ਵਰਕਰਾਂ ਨੂੰ ਵੀ ਆਯੁਸ਼ਮਾਨ ਯੋਜਨਾ (Ayushman Yojana) ਦਾ ਲਾਭ ਦਿੱਤਾ ਜਾਵੇਗਾ। ਤੇਲ ਬੀਜਾਂ ‘ਤੇ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ।