ਵਿਗਿਆਨੀਆਂ ਦਾ ਵੱਡਾ ਕਾਰਨਾਮਾ! ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਕੈਮਰਾ
ਅਮਰੀਕਾ ਦੇ ਐਨਰਜੀ ਡਿਪਾਰਟਮੈਂਟ ਦੀ SLAC ਨੈਸ਼ਨਲ ਐਕਸਲੇਟਰ ਲੈਬਾਰਟਰੀ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ 20 ਸਾਲਾਂ ਤੋਂ ਵੱਧ ਕੰਮ ਕਰਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਡਿਜੀਟਲ ਕੈਮਰਾ ਬਣਾਇਆ ਹੈ। ਇਹ ਕੈਮਰਾ ਵੇਰਾ ਸੀ. ਆਬਜ਼ਰਵੇਟਰੀ ਦੇ ਸਿਮੋਨਾਈ ਸਰਵੇ ਟੈਲੀਸਕੋਪ ‘ਤੇ ਲਗਾਇਆ ਜਾਵੇਗਾ। ਇਸ ਕੈਮਰੇ ਨਾਲ ਕਈ ਕਿਲੋਮੀਟਰ ਦੂਰ ਤੱਕ ਫੋਟੋਆਂ ਲਈਆਂ ਜਾ ਸਕਦੀਆਂ ਹਨ।
ਇਹ 3200 ਮੈਗਾਪਿਕਸਲ ਕੈਮਰਾ ਵਿਗਿਆਨੀਆਂ ਨੂੰ ਬ੍ਰਹਿਮੰਡ ਨੂੰ ਬਹੁਤ ਨੇੜਿਓਂ ਦੇਖਣ ਵਿੱਚ ਮਦਦ ਕਰੇਗਾ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਖਗੋਲੀ ਡਿਜੀਟਲ ਕੈਮਰਾ ਇੱਕ ਛੋਟੀ ਕਾਰ ਦੇ ਆਕਾਰ ਦਾ ਹੈ ਅਤੇ ਇਸ ਦਾ ਭਾਰ ਲਗਭਗ 3000 ਕਿਲੋਗ੍ਰਾਮ ਹੈ।
ਅੰਦਰ 3 ਫੁੱਟ ਚੌੜਾ ਲੈਂਸ ਹੈ
ਇਸ ਵਿਸ਼ਾਲ ਕੈਮਰੇ ਵਿੱਚ ਡੇਢ ਮੀਟਰ ਤੋਂ ਵੱਧ ਚੌੜਾ ਲੈਂਜ਼ ਹੈ – ਇਹ ਇਸ ਉਦੇਸ਼ ਲਈ ਬਣਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਲੈਂਜ਼ ਹੈ। ਇਸ ਤੋਂ ਇਲਾਵਾ, ਇਸ ਵਿੱਚ ਇੱਕ ਹੋਰ 90 ਸੈਂਟੀਮੀਟਰ (3 ਫੁੱਟ) ਚੌੜਾ ਲੈਂਸ ਵਿਸ਼ੇਸ਼ ਤੌਰ ‘ਤੇ ਵੈਕਿਊਮ ਚੈਂਬਰ ਨੂੰ ਸੀਲ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਕੈਮਰੇ ਦਾ ਵੱਡਾ ਫੋਕਲ ਪਲੇਨ ਰੱਖਿਆ ਹੁੰਦਾ ਹੈ। ਇਹ ਫੋਕਲ ਪਲੇਨ 201 ਵੱਖਰੇ-ਵੱਖਰੇ ਕਸਟਮ-ਡਿਜ਼ਾਇਨ ਕੀਤੇ CCD ਸੈਂਸਰਾਂ ਨਾਲ ਬਣਿਆ ਹੈ, ਅਤੇ ਇਹ ਇੰਨਾ ਸਮਤਲ ਹੈ ਕਿ ਇਸਦੀ ਸਤਹ ਮਨੁੱਖੀ ਵਾਲਾਂ ਦੀ ਚੌੜਾਈ ਦੇ ਦਸਵੇਂ ਹਿੱਸੇ ਤੋਂ ਵੀ ਘੱਟ ਵਧਦੀ-ਘਟਦੀ ਹੈ। ਸੈਂਸਰ ਖੁਦ ਸਿਰਫ 0.01 ਮਿਲੀਮੀਟਰ (10 ਮਾਈਕਰੋਨ) ਚੌੜੇ ਹਨ।
ਕੀ ਕੰਮ ਕਰੇਗਾ ਇਹ ਕੈਮਰਾ ?
ਦੁਨੀਆ ਦਾ ਇਹ ਸਭ ਤੋਂ ਵੱਡਾ ਡਿਜੀਟਲ ਕੈਮਰਾ ਖਗੋਲ ਵਿਗਿਆਨੀਆਂ ਨੂੰ ਰਾਤ ਦੇ ਅਸਮਾਨ ਦੀਆਂ ਤਸਵੀਰਾਂ ਲੈਣ ਵਿੱਚ ਬਹੁਤ ਮਦਦ ਕਰੇਗਾ। ਇਸ ਨਾਲ ਵਿਗਿਆਨੀ ਡਾਰਕ ਐਨਰਜੀ, ਡਾਰਕ ਮੈਟਰ, ਰਾਤ ਦੇ ਅਸਮਾਨ ਵਿੱਚ ਹੋਣ ਵਾਲੇ ਬਦਲਾਅ, ਆਕਾਸ਼ ਗੰਗਾ (Milky Way) ਅਤੇ ਸਾਡੇ ਸੌਰ ਮੰਡਲ ਬਾਰੇ ਨਵੀਂ ਜਾਣਕਾਰੀ ਹਾਸਲ ਕਰ ਸਕਣਗੇ। ਰੂਬਿਨ ਆਬਜ਼ਰਵੇਟਰੀ ਨਿਰਮਾਣ ਦੇ ਨਿਰਦੇਸ਼ਕ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਪ੍ਰੋਫ਼ੈਸਰ (ਜ਼ੈਲਜਕੋ ਇਵੇਜ਼ਿਕ) ਨੇ ਕਿਹਾ, “SLAC ਵਿੱਚ ਸਥਿਤ LSST ਕੈਮਰੇ ਦੇ ਮੁਕੰਮਲ ਹੋਣ ਅਤੇ ਚਿਲੀ ਵਿੱਚ ਬਾਕੀ ਰੂਬਿਨ ਆਬਜ਼ਰਵੇਟਰੀ ਪ੍ਰਣਾਲੀਆਂ ਨਾਲ ਜੁੜਣ ਤੋਂ ਬਾਅਦ ਅਸੀਂ ਜਲਦੀ ਹੀ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਅਕਾਸ਼ ਫਿਲਮ ਦੇਖਾਂਗੇ ਅਤੇ ਰਾਤ ਦੇ ਅਸਮਾਨ ਦਾ ਸਭ ਤੋਂ ਜਾਣਕਾਰੀ ਭਰਪੂਰ ਨਕਸ਼ਾ ਬਣਾਉਣਾ ਸ਼ੁਰੂ ਕਰ ਦੇਵਾਂਗਾ।”
ਲਵੇਗਾ ਵਿਸਤ੍ਰਿਤ ਤਸਵੀਰ
ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ ਕੈਮਰੇ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬਹੁਤ ਵੱਡੇ ਖੇਤਰ ਦੀਆਂ ਬਹੁਤ ਵਿਸਥਾਰਪੂਰਵਕ ਤਸਵੀਰਾਂ ਲੈ ਸਕਦਾ ਹੈ। ਇੰਨ ਬਾਰੀਕੀ ਨਾਲ ਲਏ ਗਏ ਚਿੱਤਰ ਇੰਨੇ ਵੱਡੇ ਹਨ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਦੇਖਣ ਲਈ ਸੈਂਕੜੇ ਅਲਟਰਾ – ਹਾਈ- ਡੈਫੀਨੇਸ਼ਨ ਟੀਵੀ ਦੀ ਲੋੜ ਹੋਵੇਗੀ।