ਵਿਕਟੋਰੀਆ ਦੇ ਮਾਉਂਟ ਰੀਡਲੀ ਕਾਲਜ ਨੇ ਦੂਜੀ ਭਾਸ਼ਾ ਵਜੋਂ ਪੰਜਾਬੀ ਨੂੰ ਪੜ੍ਹਾਏ ਜਾਣ ਦਾ ਲਿਆ ਫੈਸਲਾ
ਵਿਕਟੋਰੀਆ ਦੇ ਮਾਉਂਟ ਰੀਡਲੀ ਕਾਲਜ (ਕਰੇਗੀਬਰਨ) ਵਲੋਂ 7 ਸਟੈਂਡਰਡ ਅਤੇ ਉਸਤੋਂ ਬਾਅਦ ਦੇ ਵਿਿਦਆਰਥੀਆਂ ਨੂੰ ਦੂਜੀ ਭਾਸ਼ਾ ਵਜੋਂ ਪੰਜਾਬੀ ਨੂੰ ਪੜ੍ਹਾਏ ਜਾਣ ਦਾ ਫੈਸਲਾ ਲਿਆ ਗਿਆ ਹੈ ਤੇ ਇਸਦੇ ਨਾਲ ਹੀ ਵਿਿਦਆਰਥੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਇਤਿਹਾਸ ਦੀ ਪੜ੍ਹਾਈ ਵੀ ਕਰਵਾਈ ਜਾਏਗੀ। ਪੰਜਾਬੀ ਭਾਸ਼ਾ ਦੇ ਮਾਣ ਵਿੱਚ ਲਏ ਗਏ ਇਸ ਫੈਸਲੇ ਮੌਕੇ ਕਾਲਜ ਵਲੋਂ ਲੋਕਲ ਏਰੀਏ ਦੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਅਤੇ ਭਾਈਚਾਰੇ ਨੂੰ ਵੀ ਸੱਦਾ ਦਿੱਤਾ ਗਿਆ। ਮੌਕੇ ‘ਤੇ ਕਾਲਜ ਦੇ ਪ੍ਰਿੰਸੀਪਲ ਹੈਲਨ ਕੇਰੀ, ਉਪ-ਪ੍ਰਿੰਸੀਪਲ ਗੁਰਜੀਤ ਸਿੰਘ ਤੇ ਕਾਲਜ ਦਾ ਸਮੂਹ ਸਟਾਫ ਮੌਜੂਦ ਰਿਹਾ।