ਵਲਿੰਗਟਨ ਪੁਲਿਸ ਨਸ਼ੇੜੀ ਡਰਾਈਵਰਾਂ ਖਿਲਾਫ ਹੋਈ ਸਖ਼ਤ
ਬੀਤੀ ਰਾਤ ਵਲਿੰਗਟਨ ਪੁਲਿਸ ਨੇ ਕਾਨੂੰਨ ਨੂੰ ਨਾ ਮੰਨਣ ਵਾਲੇ ਡਰਾਈਵਰਾਂ ਨੂੰ ਸਬਕ ਸਿਖਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ ਸਖਤ ਚੈਕਿੰਗ ਕੀਤੀ ਤੇ ਇਸ ਦੌਰਾਨ ਉਨ੍ਹਾਂ 5 ਗੱਡੀਆਂ ਨੂੰ ਸੀਜ਼ ਕੀਤਾ ਤੇ 11 ਗੱਡੀਆਂ ਨੂੰ ਆਫ ਦ ਰੋਡ ਦੇ ਹੁਕਮ ਜਾਰੀ ਕੀਤੇ ਅਤੇ ਨਾਲ ਹੀ ਇਹ ਵੀ ਸੰਦੇਸ਼ ਉਨ੍ਹਾਂ ਡਰਾਈਵਰਾਂ ਨੂੰ ਜਾਰੀ ਕੀਤਾ, ਜੋ ਸ਼ਰਾਬ ਪੀਕੇ ਗੱਡੀ ਚਲਾਉਂਦੇ ਹਨ ਜਾਂ ਜੋ ਸੜਕਾਂ ‘ਤੇ ਖੋਰੂ ਪਾਉਂਦੇ ਹਨ, ਕਿ ਅਜਿਹੇ ਡਰਾਈਵਰਾਂ ਨਾਲ ਭਵਿੱਖ ਵਿੱਚ ਵੀ ਸਖਤੀ ਨਾਲ ਪੇਸ਼ ਆਇਆ ਜਾਏਗਾ।