ਵਲਿੰਗਟਨ ਤੋਂ ਸਕੂਲ ਦੀ $1000 ਮਹਿੰਗੀ ਯੂਨੀਫੋਰਮ ਬਿੱਲ ਨੇ ਉਡਾਏ ਮਾਪਿਆਂ ਦੇ ਹੋਸ਼
ਆਪਣੇ ਬੇਟੇ ਲਈ ਵਲਿੰਗਟਨ ਕਾਲਜ ਤੋਂ ਜਦੋਂ ਇੱਕ ਮਹਿਲਾ ਯੂਨੀਫੋਰਮ ਲੈਣ ਗਈ ਤਾਂ ਉਸਦੇ ਹੋਸ਼ ਠਿਕਾਣੇ ਨਾ ਰਹੇ, ਕਿਉਂਕਿ ਸਕੂਲ ਯੂਨੀਫੋਰਮ ਦਾ ਬਿੱਲ $1000 ਪਾਰ ਹੋ ਗਿਆ ਸੀ। ਉਸਦਾ ਕਹਿਣਾ ਹੈ ਕਿ ਇਹ ਸਰਾਸਰ ਗਲਤ ਤੇ ਉਨ੍ਹਾਂ ਮਾਪਿਆਂ ਲਈ ਤਾਂ ਖਾਸ ਕਰਕੇ ਜੋ ਇਸ ਵੇਲੇ ਵਿੱਤੀ ਔਖਿਆਈ ਵਿੱਚੋਂ ਗੁਜਰ ਰਹੇ ਹਨ। ਇਸ ਭੁਗਤਾਨ ਵਿੱਚ ਬਲੇਜ਼ਰ, ਸ਼ੋਰਟਸ, ਜੈਕੇਟ, ਟਰਾਉਜਰ, ਸ਼ਰਟ ਸ਼ਾਮਿਲ ਹਨ। ਮਹਿਲਾ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਸਭ ਸਮਾਨ ਬਜਾਰ ਵਿੱਚ ਕਾਫੀ ਸਸਤਾ ਮਿਲ ਸਕਦਾ ਹੈ, ਪਰ ਯੂਨੀਫੋਰਮ ‘ਤੇ ਲੱਗੇ ਬੈਜਾਂ ਕਾਰਨ ਉਨ੍ਹਾਂ ਨੂੰ ਇਹ ਯੂਨੀਫੋਰਮ ਸਕੂਲ ਦੀ ਹੀ ਇੱਕ ਸ਼ਾਪ ਤੋਂ ਖ੍ਰੀਦਣੀ ਪੈਂਦੀ ਹੈ।