ਲੰਬੀਆਂ ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਉਬਰ ਡਰਾਈਵਰਾਂ ‘ਤੇ ਸਖਤਾਈ ਵਰਤੀ ਜਾਏਗੀ
ਉਬਰ ਡਰਾਈਵਰ ਵਲੋਂ ਇੱਕ ਯਾਤਰੀ ਨੂੰ ਘਰ ਛੱਡੇ ਜਾਣ ਦੌਰਾਨ, ਨੀਂਦ ਵਿੱਚ ਝੂਟੇ ਲੈਣ ਦੀ ਘਟਨਾ ਵਾਪਰਨ ਦੀ ਖਬਰ ਹੈ ਤੇ ਇਸ ਤੋਂ ਬਾਅਦ ਮਾਮਲਾ ਕਾਫੀ ਗਰਮਾਇਆ ਹੈ, ਦਰਅਸਲ ਉਬਰ ਡਰਾਈਵਰ ਨੇ ਮੰਨਿਆ ਸੀ ਕਿ 10 ਘੰਟੇ ਤੋਂ ਲੰਬੀ ਸ਼ਿਫਟ ਵਿੱਚ ਕੰਮ ਕਰਨ ਕਰਕੇ ਉਸਨੂੰ ਗੱਡੀ ਚਲਾਉਣ ਦੌਰਾਨ ਨੀਂਦ ਆ ਗਈ, ਚੰਗੀ ਗੱਲ ਇਹ ਰਹੀ ਕਿ ਕੋਈ ਹਾਦਸਾ ਨਹੀਂ ਵਾਪਰਿਆ, ਪਰ ਇਸ ‘ਤੇ ਉਬਰ ਨੇ ਸਾਫ ਕੀਤਾ ਹੈ ਕਿ ਉਹ ਅਜਿਹੇ ਡਰਾਈਵਰਾਂ ਨੂੰ ਬਖਸ਼ੇਗੀ ਨਹੀਂ, ਕਿਉਂਕਿ ਕਮਰਸ਼ਲ ਡਰਾਈਵਰਾਂ ਦਾ ਨਿਯਤ ਸਮੇਂ ਤੋਂ ਬਾਅਦ ਆਰਾਮ ਲਈ ਬ੍ਰੇਕ ਲੈਣ ਜਰੂਰੀ ਹੁੰਦਾ ਹੈ ਤੇ ਜੇ ਕੋਈ ਅਜਿਹੀ ਗਲਤੀ ਕਰੇਗਾ ਤਾਂ ਉਸਨੂੰ ਗਲਤੀ ਦਾ ਖਮਿਆਜਾ ਭੁਗਤਣਾ ਪਏਗਾ