ਲੇਬਰ ਵੀਕੈਂਡ ਖਤਮ ਹੋਣ ਤੋਂ ਬਾਅਦ ਆਕਲੈਂਡ ਵਾਸੀਆਂ ਦੀ ਘਰ ਵਾਪਸੀ, 15-15 ਕਿਲੋਮੀਟਰ ਲੰਬੇ ਜਾਮ
ਲੋਂਗ ਵੀਕੈਂਡ ਮੌਕੇ ਘੁੰਮਣ- ਫਿਰਣ ਗਏ ਆਕਲੈਂਡ ਵਾਸੀਆਂ ਦੀ ਅੱਜ ਘਰ ਵਾਪਸੀ ਹੋ ਰਹੀ ਹੈ ਤੇ ਇਸ ਕਾਰਨ ਆਕਲੈਂਡ ਦੀਆਂ ਸੜਕਾਂ ‘ਤੇ ਜਾਮ ਦੇਖੇ ਜਾ ਰਹੇ ਹਨ। ਕਈ ਮੁੱਖ ਮਾਰਗਾਂ ‘ਤੇ ਤਾਂ ਗ੍ਰਿਡਲੋਕ ਵਾਲੀ ਸੱਮਸਿਆ ਬਣੀ ਹੋਈ ਹੈ। ਸਦਰਨ ਮੋਟਰਵੇਅ ਦੇ ਕੋਨੀਫਰ ਗਰੋਵ ਤੋਂ ਹਿੱਲਪਾਰਕ ਵਿਚਾਲੇ 15 ਕਿਲੋਮੀਟਰ ਲੰਬਾ ਜਾਮ ਦੇਖਣ ਨੂੰ ਵੀ ਮਿਲਿਆ ਹੈ। ਐਨ ਜੈਡ ਟੀ ਏ ਅਤੇ ਪੁਲਿਸ ਵਲੋਂ ਕਾਰ ਚਾਲਕਾਂ ਨੂੰ ਹੌਂਸਲਾ ਬਣਾਈ ਰੱਖਣ ਤੇ ਸੜਕਾਂ ‘ਤੇ ਦੂਜਿਆਂ ਦਾ ਧਿਆਨ ਰੱਖਕੇ ਗੱਡੀ ਚਲਾਉਣ ਦੀ ਅਪੀਲ ਕੀਤੀ ਹੈ। ਦੱਸਦੀਏ ਕਿ ਇਸ ਲੋਂਗ ਵੀਕੈਂਡ ਵੱਖੋ-ਵੱਖ ਹਾਦਸਿਆਂ ਵਿੱਚ 6 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ।