ਰੀਟੇਲ ਕਾਰੋਬਾਰੀਆਂ ‘ਤੇ ਕੰਮ ਕਰਦੇ ਕਰਮਚਾਰੀਆਂ ’ਤੇ ਬੀਤੇ ਸਾਲ ਵੀ ਗੰਭੀਰ ਦਰਜੇ ਦੇ ਹਮਲਿਆਂ ਦੀਆਂ ਘਟਨਾਵਾਂ ‘ਚ ਨਹੀਂ ਆਈ ਕਮੀ
ਰੀਟੇਲ ਕਾਰੋਬਾਰਾਂ ‘ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਦੌਰਾਨ ਕਰਮਚਾਰੀਆਂ ‘ਤੇ ਹੋਣ ਵਾਲੇ ਗੰਭੀਰ ਦਰਜੇ ਦੇ ਹਮਲਿਆਂ ਦੀ ਗਿਣਤੀ ਵਿੱਚ ਸਾਲ 2024 ਵਿੱਚ ਵੀ ਕੋਈ ਕਮੀ ਨਹੀਂ ਆਈ ਹੈ। ਪੁਲਿਸ ਵਲੋਂ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਸਾਲ 2024 ਵਿੱਚ ਕਾਰੋਬਾਰਾਂ ‘ਤੇ ਅਜਿਹੀਆਂ ਕਰੀਬ 4305 ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਕਰਮਚਾਰੀਆਂ ਦੇ ਗੰਭੀਰ ਦਰਜੇ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਤੇ 2023 ਦੇ 4304 ਘਟਨਾਵਾਂ ਦੇ ਮੁਕਾਬਲੇ ਇਨ੍ਹਾਂ ਵਿੱਚ ਕੋਈ ਵੀ ਕਮੀ ਨਹੀਂ ਦੇਖਣ ਨੂੰ ਮਿਲੀ। ਆਕਲੈਂਡ ਵਿੱਚ ਕਾਉਂਟੀ ਮੈਨੁਕਾਊ, ਆਕਲੈਂਡ ਸਿਟੀ ਤੇ ਵਾਇਟੀਮਾਟਾ ਵਿੱਚ ਸਭ ਤੋਂ ਜਿਆਦਾ ਅਜਿਹੀਆਂ ਘਟਨਾਵਾਂ ਦਰਜ ਹੋਈਆਂ ਦੱਸੀਆਂ ਜਾ ਰਹੀਆਂ ਹਨ