ਰਾਤ 9 ਵਜੇ ਤੋਂ ਬਾਅਦ ਆਕਲੈਂਡ ਵਿੱਚ ਸ਼ਰਾਬ ਦੀ ਵਿਕਰੀ ‘ਤੇ ਲੱਗੀ ਰੋਕ
ਆਕਲੈਂਡ ਵਾਸੀਆਂ ਨੂੰ ਆਕਲੈਂਡ ਦੀ ਲੋਕਲ ਅਲਕੋਹਲ ਪਾਲਸੀ ਤਹਿਤ ਜਲਦ ਹੀ ਵੱਡੇ ਬਦਲਾਅ ਦੇਖਣ ਨੂੰ ਮਿਲਣ ਜਾ ਰਹੇ ਹਨ, ਇਸ ਲਈ ਬਦਲਾਵਾਂ ‘ਤੇ ਸਹਿਮਤੀ ਬਣ ਗਈ ਹੈ। ਇਸ ਵਿੱਚ ਸ਼ਰਾਬ ਦੀ ਵਿਕਰੀ ‘ਤੇ ਸਖਤ ਨਿਯਮ ਤੇ ਨਵੇਂ ਇਲਾਕਿਆਂ ਵਿੱਚ 2 ਸਾਲ ਤੱਕ ਲਾਇਸੈਂਸ ਫਰੀਜ਼ ਦਾ ਨਿਯਮ ਵੀ ਅਮਲ ਵਿੱਚ ਆਏਗਾ। ਸ਼ਰਾਬ ਦੀ ਵਿਕਰੀ ‘ਤੇ ਸਖਤ ਨਿਯਮ ਤਹਿਤ ਰਾਤ 9 ਵਜੇ ਤੋਂ ਬਾਅਦ ਸ਼ਰਾਬ ਨਹੀਂ ਵੇਚੀ ਜਾ ਸਕੇਗੀ। ਇਹ ਨਿਯਮ ਸਾਰੀਆਂ ਬੋਟਲਸ਼ਾਪ ਤੇ ਸੁਪਰਮਾਰਕੀਟਾਂ ਲਈ ਲਾਗੂ ਹੋਏਗਾ। ਫਿਲਹਾਲ ਇਹ ਨਿਯਮ 11 ਵਜੇ ਤੱਕ ਲਾਗੂ ਹੈ। ਇਸ ਨਿਯਮ ਨੂੰ ਕਦੋਂ ਤੋਂ ਲਾਗੂ ਕੀਤਾ ਜਾਏਗਾ ਇਸ ਬਾਰੇ ਜਲਦ ਜਾਣਕਾਰੀ ਸਾਹਮਣੇ ਆਏਗੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਅਲਕੋਹਲ ਸਬੰਧੀ ਹੋਣ ਵਾਲੇ ਅਪਰਾਧਾਂ ਵਿੱਚ ਕਮੀ ਆਏਗੀ।