ਰਾਤੋ-ਰਾਤ ਪਲਟੀ ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ, ਬਣ ਗਿਆ ਕਰੋੜਪਤੀ
ਕਹਿੰਦੇ ਨੇ ਜਦੋਂ ਪਰਮਾਤਮਾ ਕਿਸੇ ’ਤੇ ਮਿਹਰਬਾਨ ਹੁੰਦਾ ਹੈ ਤਾਂ ਆਪਣੀਆਂ ਮਿਹਰਾਂ ਦੇ ਖ਼ਜ਼ਾਨੇ ਖੋਲ੍ਹ ਦਿੰਦਾ ਹੈ। ਇਸੇ ਤਰ੍ਹਾਂ ਹੀ ਉੱਪਰ ਵਾਲੇ ਦੀ ਮਿਹਰ ਨਾਲ ਇੱਕ ਗਰੀਬ ਰਿਕਸ਼ੇ ਵਾਲੇ ਦੀ ਤਕਦੀਰ ਨੇ ਪਲਟੀ ਖਾਧੀ, ਜਦੋਂ ਉਸ ਨੂੰ ਢਾਈ ਕਰੋੜ ਰੁਪਏ ਦਾ ਵਿਸਾਖੀ ਬੰਪਰ ਨਿਕਲਿਆ ।
ਮੋਗਾ ਦੇ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਇੱਕ ਗਰੀਬ ਰਿਕਸ਼ਾ ਚਾਲਕ ਦੀ ਕਿਸਮਤ ਉਸ ਸਮੇਂ ਬਦਲ ਗਈ ਜਦੋਂ ਉਸ ਨੂੰ 2.5 ਕਰੋੜ ਰੁਪਏ ਦਾ ਵਿਸਾਖੀ ਬੰਪਰ (Baisakhi Bumper) ਜਿੱਤਿਆ। ਰਿਕਸ਼ਾ ਚਾਲਕ ਦੇਵ ਸਿੰਘ ਰਿਕਸ਼ਾ ਚਲਾਉਂਦਾ ਹੈ। ਦੇਵ ਸਿੰਘ ਦੀ ਉਮਰ 90 ਸਾਲ ਹੈ ਅਤੇ ਉਹ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਇਸ ਦੌਰਾਨ ਦੇਵ ਸਿੰਘ ਨੇ ਦੱਸਿਆ ਕਿ ਉਸ ਨੇ 500 ਰੁਪਏ ਦਾ ਵਿਸਾਖੀ ਬੰਪਰ ਖਰੀਦਿਆ ਸੀ। ਉਹ ਪਹਿਲਾਂ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਵਾਰ ਉਸ ਨੇ ਜੋ ਲਾਟਰੀ ਟਿਕਟ ਖਰੀਦੀ ਹੈ, ਉਹ ਉਸ ਨੂੰ ਕਰੋੜਪਤੀ ਬਣਾ ਦੇਵੇਗੀ। ਜਿਸ ਏਜੰਟ ਤੋਂ ਉਸ ਨੇ ਇਹ ਲਾਟਰੀ ਬੰਪਰ ਖਰੀਦਿਆ ਸੀ, ਉਸ ਨੇ ਉਸ ਦੇ ਘਰ ਆ ਕੇ ਦੱਸਿਆ ਕਿ ਉਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲ ਗਈ ਹੈ।