ਮੀਟ ਪਲਾਂਟ ਬੰਦ ਹੋਣ ਕਾਰਨ ਟਿਮਰੁ ਦੇ ਸੈਂਕੜੇ ਕਰਮਚਾਰੀਆਂ ਦੀ ਖਤਰੇ ਵਿੱਚ ਨੌਕਰੀ …
ਟਿਮਰੂ ਦਾ ਮਸ਼ਹੂਰ ਅਲਾਇੰਸ ਮੀਟ ਪਲਾਂਟ ਜੋ ਕਿ ਅਲਾਇੰਸ ਗਰੁੱਪ ਵਲੋਂ 1989 ਤੋਂ ਚਲਾਇਆ ਜਾ ਰਿਹਾ ਹੈ ਤੇ ਜਿਸ ਵਿੱਚ ਇਸ ਵੇਲੇ | 600 ਦੇ ਕਰੀਬ ਕਰਮਚਾਰੀ ਨੌਕਰੀ ਕਰਦੇ ਹਨ, ਨੂੰ ਬੰਦ ਕੀਤੇ ਜਾਣ ਦਾ ਫੈਸਲਾ ਜਲਦ ਹੀ ਲਿਆ ਜਾਣਾ ਹੈ। ਇਸ ਲਈ ਕੰਸਲਟੈਸ਼ਨ ਪੀਰੀਅਡ 11 ਅਕਤੂਬਰ ਤੱਕ ਦਾ ਹੈ। ਕੰਪਨੀ ਦੇ ਚੀਫ ਐਗਜੀਕਿਊਟਿਵ ਵਿਲੀ ਵੀਜ਼ ਦਾ ਕਹਿਣਾ ਹੈ ਕਿ ਇਸ ਪਲਾਂਟ ਨੂੰ ਬੰਦ ਕੀਤੇ ਜਾਣ ਦਾ ਫੈਸਲਾ ਸ਼ੀਪ ਪ੍ਰੋਸੇਸਿੰਗ ਵਿੱਚ ਆਈ ਕਮੀ ਹੈ, ਜਿਸ ਕਾਰਨ ਇਸ ਪਲਾਂਟ ਵਿੱਚ ਜਿਆਦਾ ਕੰਮ ਨਹੀਂ ਰਹਿ ਗਿਆ ਹੈ। ਵਲੀ ਅਨੁਸਾਰ ਕਈ ਕਰਮਚਾਰੀਆਂ ਨੂੰ ਦੂਜੀਆਂ ਥਾਵਾਂ ‘ਤੇ ਦੁਬਾਰਾ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।