ਮਾਲਕ ਨੂੰ ਕਿਰਾਏਦਾਰ ਨੂੰ ਬੁਰੇ ਹਲਾਤਾਂ ਰੱਖਣ ਵਿੱਚ $13,000 ਦਾ ਹੋਇਆ ਜੁਰਮਾਨਾ
ਕ੍ਰਾਈਸਚਰਚ ਦੇ ਬਿਸ਼ਪਡੇਲ ਦੀ ਇੱਕ ਰਿਹਾਇਸ਼ੀ ਪ੍ਰਾਪਰਟੀ ਦੇ ਮਾਲਕ ਟਰੋਟ ਡੇਅਰੀ ਲਿਮਟਿਡ ਨੂੰ ਐਮ ਬੀ ਆਈ ਦੀ ਟੀਨੇਸੀ ਕਂਪਾਈਲੈਂਸ ਐਂਡ ਇਨਵੇਸਟਿਗੇਸ਼ਨ ਟੀਮ ਦੀ ਛਾਣਬੀਣ ਤੋਂ ਬਾਅਦ $13000 ਅਦਾ ਕਰਨ ਦੇ ਹੁਕਮ ਹੋਏ ਹਨ। ਦਰਅਸਲ ਘਰ ਵਿੱਚ ਬਹੁਤ ਕਮੀਆਂ ਸਨ, ਜੋ ਕਿਰਾਏਦਾਰ ਲਈ ਕਈ ਗੰਭੀਰ ਦਰਜੇ ਦੀਆਂ ਦਿੱਕਤਾਂ ਪੈਦਾ ਕਰ ਸਕਦਾ ਸੀ, ਇਸ ਵਿੱਚ ਸੀਲੰਿਗ ਦਾ ਢੰਗ ਨਾਲ ਨਾ ਹੋਣਾ, ਸੀਵਰੇਜ ਦੇ ਪਾਣੀ ਦਾ ਘਰ ਅੰਦਰ ਲੀਕ ਹੋਣਾ, ਗੈਰ ਕਾਨੂੰਨੀ ਕੰਸਰਕਸ਼ਨ ਸ਼ਾਮਿਲ ਸੀ। ਮਾਲਕ ਨੂੰ $3400 ਜੁਰਮਾਨੇ ਵਜੋਂ ਤੇ $10,000 ਵਸੂਲ ਕੀਤੇ ਕਿਰਾਏ ਦੇ ਵਾਪਿਸ ਕਰਨ ਦੇ ਹੁਕਮ ਹੋਏ ਹਨ