ਮਣੀਪੁਰ ‘ਚ ਪੁਲਿਸ ਮੁਲਾਜ਼ਮ ਦੀ ਮੁਅੱਤਲੀ ਨੂੰ ਲੈ ਕੇ ਹੰਗਾਮਾ, ਕਬਾਇਲੀ ਸੰਗਠਨ ਨੇ ਸਰਕਾਰੀ ਕਰਮਚਾਰੀਆਂ ਨੂੰ ਦਿੱਤੀ ਚਿਤਾਵਨੀ

ਇੱਕ ਹੈੱਡ ਕਾਂਸਟੇਬਲ ਨੂੰ ਕਥਿਤ ਤੌਰ ‘ਤੇ ਹਥਿਆਰਬੰਦ ਵਿਅਕਤੀਆਂ ਦੇ ਨਾਲ ਇੱਕ ਵੀਡੀਓ ਵਿੱਚ ਦਿਖਾਈ ਦੇਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮਣੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ਵਿੱਚ ਹੰਗਾਮਾ ਮਚ ਗਿਆ ਹੈ। ਹੈੱਡ ਕਾਂਸਟੇਬਲ ਦੀ ਮੁਅੱਤਲੀ ਨੂੰ ਲੈ ਕੇ ਆਦਿਵਾਸੀ ਸੰਗਠਨ ਨੇ ਹਮਲਾਵਰ ਰਵੱਈਆ ਅਪਣਾਇਆ ਹੈ। ਇਸ ਦੌਰਾਨ, ਸਵਦੇਸ਼ੀ ਕਬਾਇਲੀ ਲੀਡਰਜ਼ ਫੋਰਮ (ਆਈਟੀਐਲਐਫ) ਨੇ ਮਣੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਸੋਮਵਾਰ ਤੋਂ ਕੰਮ ਲਈ ਰਿਪੋਰਟ ਨਾ ਕਰਨ ਦੀ ਅਪੀਲ ਕੀਤੀ ਹੈ।

ਆਦਿਵਾਸੀ ਸੰਗਠਨ ਨੇ ਹੈੱਡ ਕਾਂਸਟੇਬਲ ਸਿਯਾਮਲਪਾਲ ਦੀ ਮੁਅੱਤਲੀ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਪੁਲਿਸ ਸੁਪਰਡੈਂਟ ਸ਼ਿਵਾਨੰਦ ਸੁਰਵੇ ਅਤੇ ਡਿਪਟੀ ਕਮਿਸ਼ਨਰ ਧਰੂਨ ਕੁਮਾਰ ਦੀ “ਤੁਰੰਤ ਬਦਲੀ” ਦੀ ਮੰਗ ‘ਤੇ ਜ਼ੋਰ ਦਿੱਤਾ ਹੈ।

ਹੈੱਡ ਕਾਂਸਟੇਬਲ ਦੀ ਮੁਅੱਤਲੀ ਨੂੰ ਲੈ ਕੇ ਹੰਗਾਮਾ

ਜ਼ਿਕਰਯੋਗ ਹੈ ਕਿ 15 ਫਰਵਰੀ ਨੂੰ ਹੈੱਡ ਕਾਂਸਟੇਬਲ ਨੂੰ ਮੁਅੱਤਲ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ, ਚੂਰਾਚੰਦਪੁਰ ਵਿੱਚ ਭੀੜ ਨੇ ਐਸਪੀ ਅਤੇ ਡੀਸੀ ਦਫਤਰਾਂ ਵਾਲੇ ਸਰਕਾਰੀ ਕੰਪਲੈਕਸ ਵਿੱਚ ਦਾਖਲ ਹੋ ਕੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਸਰਕਾਰੀ ਜਾਇਦਾਦ ਦੀ ਭੰਨਤੋੜ ਕੀਤੀ, ਜਿਸ ਤੋਂ ਬਾਅਦ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਬਲਾਂ ਦੀ ਗੋਲੀਬਾਰੀ ‘ਚ ਲੋਕ ਮਾਰੇ ਗਏ ਅਤੇ 30 ਜ਼ਖਮੀ ਹੋ ਗਏ।

ਆਦਿਵਾਸੀ ਸੰਗਠਨ ਨੇ ਦਿੱਤਾ ਅਲਟੀਮੇਟਮ

ਸੰਗਠਨ ਨੇ ਇੱਕ ਬਿਆਨ ਵਿੱਚ ਕਿਹਾ, “ਆਈਟੀਐਲਐਫ ਵੱਲੋਂ ਹੈੱਡ ਕਾਂਸਟੇਬਲ ਸੀਮਾਲਾਲਪਾਲ ਦੀ ਮੁਅੱਤਲੀ ਦੇ ਆਦੇਸ਼ ਨੂੰ ਰੱਦ ਕਰਨ ਅਤੇ ਚੂਰਾਚੰਦਪੁਰ ਦੇ ਐਸਪੀ ਅਤੇ ਡੀਸੀ ਨੂੰ ਬਦਲਣ ਲਈ ਅਲਟੀਮੇਟਮ ਦਿੱਤੇ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਕੋਈ ਰੱਦ ਜਾਂ ਬਦਲੀ ਨਹੀਂ ਕੀਤੀ ਗਈ ਹੈ।”

ਸੰਗਠਨ ਨੇ ਕਿਹਾ, “ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਦਫਤਰ ਜਾਣ ਤੋਂ ਬਚਣਾ ਚਾਹੀਦਾ ਹੈ… ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ।”

ਇਹ ਹੈ ਸਾਰਾ ਮਾਮਲਾ

ਹੈੱਡ ਕਾਂਸਟੇਬਲ ਸਿਆਮਲਪਾਲਪਾਲ ਨੂੰ ‘ਹਥਿਆਰਬੰਦ ਬੰਦਿਆਂ’ ਅਤੇ ‘ਪਿੰਡ ਦੇ ਵਲੰਟੀਅਰਾਂ’ ਨਾਲ ਬੈਠੇ ਦਿਖਾਈ ਦੇਣ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਜਿਸ ਤੋਂ ਬਾਅਦ ਉਸ ਨੂੰ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਇੱਕ ਪੁਲਿਸ ਆਦੇਸ਼ ਵਿੱਚ ਕਿਹਾ ਗਿਆ ਹੈ, “ਇਹ ਅਨੁਸ਼ਾਸਿਤ ਪੁਲਿਸ ਬਲ ਦੇ ਇੱਕ ਮੈਂਬਰ ਦੁਆਰਾ ਬਹੁਤ ਗੰਭੀਰ ਦੁਰਵਿਹਾਰ ਹੈ।

Leave a Reply

Your email address will not be published. Required fields are marked *