ਭਾਰਤੀ ਖਿਡਾਰੀਆਂ ਨੇ ਤੀਜੇ ਦਿਨ ਹੱਥਾਂ ‘ਤੇ ਕਿਉਂ ਬੰਨ੍ਹੀਆਂ ਕਾਲੀਆ ਪੱਟੀਆਂ? ਇੱਥੇ ਜਾਣੋ ਅਸਲੀ ਕਾਰਨ

ਭਾਰਤੀ ਟੀਮ ਦੇ ਖਿਡਾਰੀ ਸ਼ਨੀਵਾਰ ਨੂੰ ਹੱਥਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ‘ਤੇ ਉਤਰੇ। ਬੀਸੀਸੀਆਈ ਨੇ ਦੱਸਿਆ ਕਿ ਸਾਬਕਾ ਕਪਤਾਨ ਦੱਤਾਜੀਰਾਓ ਗਾਇਕਵਾੜ ਦੀ ਯਾਦ ਵਿੱਚ ਭਾਰਤੀ ਖਿਡਾਰੀਆਂ ਨੇ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹੀਆਂ।

95 ਸਾਲਾ ਦੱਤਾਜੀਰਾਓ ਗਾਇਕਵਾੜ ਦਾ ਹਾਲ ਹੀ ਵਿੱਚ ਦਿਹਾਂਤ ਹੋਇਆ ਸੀ। ਅੰਸ਼ੁਮਨ ਗਾਇਕਵਾੜ ਦੇ ਪਿਤਾ ਦੱਤਾਜੀਰਾਓ ਨੇ 1952 ਤੋਂ 1961 ਦਰਮਿਆਨ 11 ਟੈਸਟ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇੰਗਲੈਂਡ ਦੇ ਖਿਲਾਫ਼ ਸੀਰੀਜ਼ ਦੇ ਚਾਰ ਮੈਚਾਂ ‘ਚ ਉਹ ਭਾਰਤੀ ਟੀਮ ਦੇ ਕਪਤਾਨ ਵੀ ਸਨ। ਸੱਜੇ ਹੱਥ ਦੇ ਬੱਲੇਬਾਜ਼ ਦੱਤਾਜੀਰਾਓ ਨੇ 18.42 ਦੀ ਔਸਤ ਨਾਲ 350 ਦੌੜਾਂ ਬਣਾਈਆਂ।

ਦੱਤਾਜੀਰਾਓ ਗਾਇਕਵਾੜ ਆਪਣੀ ਸ਼ਾਨਦਾਰ ਡਿਫੈਂਸ ਤੇ ਡਰਾਈਵਿੰਗ ਲਈ ਜਾਣਿਆ ਜਾਂਦਾ ਹੈ, ਪਰ ਉਸਨੇ ਇੱਕ ਸ਼ਾਨਦਾਰ ਫੀਲਡਰ ਵਜੋਂ ਵੀ ਆਪਣਾ ਨਾਂ ਬਣਾਇਆ। ਗਾਇਕਵਾੜ ਨੇ ਵਿਜੇ ਹਜ਼ਾਰੇ ਦੀ ਕਪਤਾਨੀ ਹੇਠ 1952 ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦਾ ਇੰਗਲੈਂਡ ਦਾ ਇਹ ਪਹਿਲਾ ਦੌਰਾ ਸੀ।

ਦੱਤਾਜੀਰਾਓ ਗਾਇਕਵਾੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਕੀਤੀ ਸੀ, ਪਰ ਫਿਰ ਉਹ ਮੱਧਕ੍ਰਮ ਵਿੱਚ ਸੈਟਲ ਹੋ ਗਏ। ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 1961 ਵਿੱਚ ਪਾਕਿਸਤਾਨ ਦੇ ਖਿਲਾਫ਼ ਚੇਨਈ ਵਿੱਚ ਖੇਡਿਆ ਸੀ। ਗਾਇਕਵਾੜ ਰਣਜੀ ਟਰਾਫੀ ਵਿੱਚ ਬੜੌਦਾ ਦੀ ਜਾਨ ਸੀ। ਉਨ੍ਹਾਂ ਨੇ 1947 ਤੋਂ 1961 ਤੱਕ ਬੜੌਦਾ ਦੀ ਨੁਮਾਇੰਦਗੀ ਕੀਤੀ। ਗਾਇਕਵਾੜ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 17 ਸੈਂਕੜਿਆਂ ਦੀ ਮਦਦ ਨਾਲ 5788 ਦੌੜਾਂ ਬਣਾਈਆਂ।

ਦੱਤਾਜੀਰਾਓ ਗਾਇਕਵਾੜ ਦੀ ਅਗਵਾਈ ਵਿੱਚ ਬੜੌਦਾ ਨੇ 1957-58 ਰਣਜੀ ਟਰਾਫੀ ਸੀਜ਼ਨ ਦਾ ਖਿਤਾਬ ਜਿੱਤਿਆ ਸੀ। ਫਿਰ ਬੜੌਦਾ ਨੇ ਫਾਈਨਲ ਵਿੱਚ ਸਰਵਿਸਿਜ਼ ਨੂੰ ਹਰਾਇਆ। 2016 ਵਿੱਚ 87 ਸਾਲ ਦੀ ਉਮਰ ਵਿੱਚ ਦੀਪਕ ਸ਼ੋਧਨ ਦੀ ਮੌਤ ਤੋਂ ਬਾਅਦ, ਦੱਤਾਜੀਰਾਓ ਗਾਇਕਵਾੜ ਦੇਸ਼ ਦੇ ਸਭ ਤੋਂ ਬਜ਼ੁਰਗ ਜੀਵਿਤ ਟੈਸਟ ਕ੍ਰਿਕਟਰ ਬਣ ਗਏ।

ਚਿੰਗਲੇਟ ਗੋਪੀਨਾਥ ਭਾਰਤ ਦੇ ਸਭ ਤੋਂ ਬਜ਼ੁਰਗ ਜੀਵਿਤ ਕ੍ਰਿਕਟਰ ਬਣ ਗਏ ਹਨ। ਚੇਨਈ ਦੇ ਗੋਪੀਨਾਥ ਦੀ ਉਮਰ 93 ਸਾਲ ਹੈ। ਗਾਇਕਵਾੜ ਨੇ ਬੜੌਦਾ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। ਗਾਇਕਵਾੜ ਨੇ ਸ਼ੁਰੂ ਵਿੱਚ ਬੰਬੇ ਯੂਨੀਵਰਸਿਟੀ ਲਈ ਕ੍ਰਿਕਟ ਖੇਡਿਆ ਅਤੇ ਫਿਰ ਬੜੌਦਾ ਦੀ ਮਹਾਰਾਜਾ ਸਯਾਜੀ ਯੂਨੀਵਰਸਿਟੀ ਵਿੱਚ ਖੇਡਣਾ ਸ਼ੁਰੂ ਕੀਤਾ।

Leave a Reply

Your email address will not be published. Required fields are marked *