ਭਾਰਤੀ ਅੰਬ ਦੀ ਨਿਊਜੀਲੈਂਡ ਵਿੱਚ ਵੱਧ ਰਹੀ ਰਿਕਾਰਡਤੋੜ ਮੰਗ
ਨਿਊਜੀਲੈਂਡ ਵਿੱਚ ਭਾਰਤੀ ਅੰਬ ਦੀ ਮੰਗ ਲਗਾਤਾਰ ਵੱਧ ਰਹੀ ਹੈ, ਜਿੱਥੇ 10 ਕੁ ਸਾਲ ਪਹਿਲਾਂ ਕਈ ਕੰਪਨੀਆਂ 15 ਦਿਨਾਂ ਬਾਅਦ 100 ਕੁ ਕਾਰਟੋਨ ਅੰਬਾਂ ਦੇ ਮੰਗਵਾਉਂਦੀਆਂ ਸਨ, ਉੱਥੇ ਹੀ ਹੁਣ ਇਹ ਗਿਣਤੀ ਵੱਧਕੇ 1800 ਤੋਂ 2000 ਕਾਰਟੋਨ ਹਰ 15 ਦਿਨ ਦੀ ਹੋ ਗਈ ਹੈ। ਅੰਬ ਦੀ ਮੰਗ ਸਿਰਫ ਭਾਰਤੀ ਭਾਈਚਾਰੇ ਵਿੱਚ ਨਹੀਂ, ਬਲਕਿ ਹੋਰਾਂ ਬਹੁ-ਗਿਣਤੀ ਭਾਈਚਾਰਿਆਂ ਵਿੱਚ ਵੀ ਵਧੀ ਹੈ। ਹਰ ਕਾਰਟੋਨ ਵਿੱਚ 3-4 ਕਿਲੋ ਅੰਬ ਹੁੰਦੇ ਹਨ, ਜਿਨ੍ਹਾਂ ਦਾ ਮੁੱਲ $50 ਤੋਂ 85 ਤੱਕ ਅੰਬਾਂ ਦੀ ਨਸਲ ਦੇ ਹਿਸਾਬ ਨਾਲ ਹੁੰਦਾ ਹੈ। ਨਿਊਜੀਲੈਂਡ ਵਿੱਚ ਸਭ ਤੋਂ ਜਿਆਦਾ ਸਫੈਦਾ ਅੰਬ ਪਸੰਦ ਕੀਤਾ ਜਾਂਦਾ ਹੈ।