ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ‘ਚ ਹੋਵੇਗਾ ਹੁਣ ਸਖ਼ਤ ਮੁਕਾਬਲਾ, IPL 2024 ‘ਚ ਲਾਗੂ ਹੋਇਆ ਨਵਾਂ ਨਿਯਮ, ਵਧੇਗਾ ਮੈਚ ਦਾ ਰੋਮਾਂਚ
ਆਖ਼ਰਕਾਰ ਉਹ ਦਿਨ ਆ ਹੀ ਗਿਆ, ਜਿਸ ਦਾ ਕ੍ਰਿਕਟ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। 19 ਦਸੰਬਰ ਯਾਨੀ ਅੱਜ ਦੁਬਈ ਵਿਚ ਆਈਪੀਐੱਲ ਦੀ ਨਿਲਾਮੀ ਹੋਣ ਜਾ ਰਹੀ ਹੈ। ਅਜਿਹੇ ‘ਚ ਹੁਣ IPL ‘ਚ ਵੱਡੀ ਤਬਦੀਲੀ ਕੀਤੀ ਗਈ ਹੈ।
ਲਾਗੂ ਹੋਵੇਗਾ ਨਵਾਂ ਨਿਯਮ
ਇਹ ਨਵਾਂ ਨਿਯਮ ਆਈਪੀਐੱਲ ਵਿਚ ਮੈਚ ਦਾ ਉਤਸ਼ਾਹ ਵਧਾਉਣ ਲਈ ਲਾਗੂ ਕੀਤਾ ਗਿਆ ਹੈ। ਅਜਿਹੇ ‘ਚ ਇਹ ਨਵਾਂ ਨਿਯਮ ਕੀ ਹੈ, ਇਹ ਸਮਝਦੇ ਹਾਂ। IPL 2024 ‘ਚ ਹੁਣ ਤੇਜ਼ ਗੇਂਦਬਾਜ਼ਾਂ ਨੂੰ ਪ੍ਰਤੀ ਓਵਰ ਦੋ ਬਾਊਂਸਰ ਸੁੱਟਣ ਦੀ ਇਜਾਜ਼ਤ ਹੋਵੇਗੀ। ਇਹ ਪਹਿਲ ਬੱਲੇ ਅਤੇ ਗੇਂਦ ਦੇ ਮੁਕਾਬਲੇ ਨੂੰ ਬਰਾਬਰ ਕਰਨ ਲਈ ਕੀਤੀ ਗਈ ਹੈ।
ਕੀ ਬੋਲੇ ਜੈਦੇਵ ਉਨਾਦਕਟ?
ਇਹ ਬਦਲਾਅ ਦਾ ਪ੍ਰੀਖਣ ਭਾਰਤ ਦੇ ਘਰੇਲੂ ਟੀ-20 ਟੂਰਨਾਮੈਂਟ 2023-24 ਸਈਅਦ ਮੁਸ਼ਤਾਕ ਅਲੀ ਟਰਾਫੀ ਦੌਰਾਨ ਕੀਤਾ ਗਿਆ ਸੀ। ਇਸ ਦੌਰਾਨ ਤਜਰਬੇਕਾਰ ਖਿਡਾਰੀ ਜੈਦੇਵ ਉਨਾਦਕਟ ਨੇ ਇਸ ਬਦਲਾਅ ਦਾ ਸਵਾਗਤ ਕੀਤਾ ਹੈ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਕ ਓਵਰ ‘ਚ ਦੋ ਬਾਊਂਸਰ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਇਹ ਗੇਂਦਬਾਜ਼ਾਂ ਨੂੰ ਬੱਲੇਬਾਜ਼ਾਂ ‘ਤੇ ਜ਼ਿਆਦਾ ਫਾਇਦਾ ਦੇਣ ਵਾਲੇ ਕਦਮਾਂ ‘ਚੋਂ ਇਕ ਹੋਵੇਗਾ।
ਡੈੱਥ ਓਵਰ ‘ਚ ਹੋਣਗੇ ਜ਼ਿਆਦਾ ਆਪਸ਼ਨ
ਉਨਾਦਕਟ ਨੇ ਕਿਹਾ ਕਿ ਹੁਣ ਤੇਜ਼ ਗੇਂਦਬਾਜ਼ਾਂ ਕੋਲ ਡੈੱਥ ਓਵਰਾਂ ‘ਚ ਹੋਰ ਵਿਕਲਪ ਹੋਣਗੇ। ਹੁਣ ਯਾਰਕਰ, ਹੌਲੀ ਗੇਂਦ ਅਤੇ ਬਾਊਂਸਰ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਆਈਪੀਐੱਲ ਵਿਚ ਇਕ ਨਵਾਂ ਨਿਯਮ ਇਮਪੈਕਟ ਪਲੇਅਰ ਰੂਲ ਲਾਗੂ ਕੀਤਾ ਗਿਆ ਸੀ। ਇਸ ਨਿਯਮ ਦਾ ਬਹੁਤ ਜ਼ਿਆਦਾ ਅਸਰ ਪਵੇਗਾ। ਗੇਂਦਬਾਜ਼ ਹੋਣ ਦੇ ਨਾਤੇ ਮੈਂ ਕਹਾਂਗਾ ਕਿ ਇਹ ਨਿਯਮ ਬਹੁਤ ਜ਼ਰੂਰੀ ਸੀ।
ਕਦੋਂ ਹੋ ਸਕਦਾ ਹੈ IPL?
IPL 2024 22 ਮਾਰਚ ਤੋਂ ਮਈ ਦੇ ਅੰਤ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਆਈਪੀਐੱਲ ਦੇ ਸ਼ਡਿਊਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ । ਦਰਅਸਲ ਭਾਰਤ ਵਿੱਚ ਅਗਲੇ ਸਾਲ ਚੋਣਾਂ ਵੀ ਹੋਣੀਆਂ ਹਨ ਅਤੇ ਅਜਿਹੇ ਵਿਚ ਚੋਣ ਕਮਿਸ਼ਨ ਵੱਲੋਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।