ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ 12 ਟ੍ਰੇਨਾਂ ਕੀਤੀਆਂ ਰੱਦ, ਵਧਦੇ ਧੁੰਦ ਕਾਰਨ ਲਿਆ ਫੈਸਲਾ, ਲਿਸਟ ਜਾਰੀ
ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ 12 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਡਿਵੀਜ਼ਨ ਨੇ ਇਹ ਫੈਸਲਾ ਧੁੰਦ ਨੂੰ ਲੈ ਕੇ ਲਿਆ ਹੈ। ਸਰਦੀਆਂ ਦੇ ਮੌਸਮ ਵਿੱਚ ਧੁੰਦ ਰੇਲਵੇ ਅਧਿਕਾਰੀਆਂ ਲਈ ਮੁਸੀਬਤ ਦਾ ਵਿਸ਼ਾ ਬਣ ਜਾਂਦੀ ਹੈ। ਇਸ ਕਾਰਨ ਕਿਸੇ ਵੀ ਰੇਲ ਹਾਦਸੇ ਤੋਂ ਬਚਣ ਲਈ ਰੇਲਵੇ ਨੇ ਪਟੜੀਆਂ ਦੀ ਸਾਂਭ-ਸੰਭਾਲ ਲਈ ਗੇਟਮੈਨਾਂ ਦੀ ਗਸ਼ਤ ਤੇਜ਼ ਕਰ ਦਿੱਤੀ ਹੈ।
ਕਪੂਰਥਲਾ ਦੇ ਸਟੇਸ਼ਨ ਮਾਸਟਰ ਅਨਿਲ ਕੁਮਾਰ ਨੇ ਦੱਸਿਆ ਕਿ 1 ਦਸੰਬਰ ਤੋਂ ਹੁਣ ਤੱਕ 12 ਯਾਤਰੀ ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾ ਧੁੰਦ ਕਾਰਨ ਇਹ ਫੈਸਲਾ ਲਿਆ ਗਿਆ ਹੈ।