ਪੰਜਾਬ ਬੋਰਡ ਨੇ ਐਲਾਨਿਆ ਨਤੀਜਾ, 8ਵੀਂ ਜਮਾਤ ਦੇ 98.31% ਤੇ 12ਵੀਂ ਜਮਾਤ ਦੇ 93.04% ਵਿਦਿਆਰਥੀ ਪਾਸ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 8ਵੀਂ (PSEB 8th Result 2024) ਤੇ 12ਵੀਂ ਜਮਾਤ (PSEB 12th Class) ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਬੋਰਡ ਨੇ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਅੱਠਵੀਂ ਜਮਾਤ ਦੇ 98.31 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ ਜਦਕਿ 12ਵੀਂ ਦਾ ਪਾਸ ਫ਼ੀਸਦ 93.04 ਹੈ।
ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਜਾਂ indiaresult.com ‘ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। ਇਸ ਤੋਂ ਪਹਿਲਾਂ ਬੋਰਡ 5ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਚੁੱਕਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਪੰਜਾਬ ਬੋਰਡ ਨੇ ਸਾਰੀਆਂ ਹੀ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਇੱਕੋ ਮਹੀਨੇ ਜਾਰੀ ਕੀਤਾ ਹੋਵੇ।
ਸ਼ਾਮ ਚਾਰ ਵਜੇ ਐਲਾਨਿਆ ਨਤੀਜਾ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸਾਲ 2023-24 ਦੌਰਾਨ 12ਵੀਂ ਜਮਾਤ ਦੀਆਂ ਵੱਖ-ਵੱਖ ਸਟ੍ਰੀਮ ‘ਚ ਰਜਿਸਟਰਡ ਹੋਏ ਵਿਦਿਆਰਥੀਆਂ ਲਈ 13 ਫਰਵਰੀ ਤੋਂ 30 ਮਾਰਚ 2024 ਤਕ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਅੱਜ ਮੰਗਲਵਾਰ, 30 ਅਪ੍ਰੈਲ ਨੂੰ ਸ਼ਾਮ 4 ਵਜੇ ਐਲਾਨ ਦਿੱਤੇ ਹਨ। ਬੋਰਡ ਵੱਲੋਂ ਨਤੀਜਾ (Punjab Board 12th Result 2024) ਜਾਰੀ ਕਰਨ ਦੀ ਮਿਤੀ ਦਾ ਐਲਾਨ ਕਰਦੇ ਹੋਏ ਸੋਮਵਾਰ, 29 ਅਪ੍ਰੈਲ ਨੂੰ ਇਕ ਅਧਿਕਾਰਤ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਸੀ।
ਨਤੀਜਾ ਦੇਖਣ ਲਈ 1 ਮਈ ਨੂੰ ਐਕਟਿਵ ਹੋਵੇਗਾ ਲਿੰਕ
ਪ੍ਰੈਸ ਰਿਲੀਜ਼ ਅਨੁਸਾਰ, PSEB ਪੰਜਾਬ ਬੋਰਡ ਸੀਨੀਅਰ ਸੈਕੰਡਰੀ ਨਤੀਜੇ ਦੇ ਐਲਾਨ ਤੋਂ ਬਾਅਦ ਵਿਦਿਆਰਥੀ ਅਗਲੇ ਦਿਨ ਭਾਵ ਬੁੱਧਵਾਰ 1 ਮਈ, 2024 ਨੂੰ ਆਪਣੇ ਨਤੀਜਿਆਂ ਦੀ ਜਾਂਚ ਕਰਨ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਅੱਠਵੀਂ ਜਮਾਤ (Punjab 8th Class Result 2024) ਦੇ ਵਿਦਿਆਰਥੀ ਵੀ 1 ਮਈ ਨੂੰ ਨਤੀਜਾ ਦੇਖ ਸਕਣਗੇ।
PSEB 8th 12th Result 2024 : ਇਸ ਡਾਇਰੈਕਟ ਲਿੰਕ ਰਾਹੀਂ ਚੈੱਕ ਕਰੋ ਦੋਵਾਂ ਜਮਾਤਾਂ ਦਾ ਨਤੀਜਾ
PSEB 8th Result 2024 : ਇੰਝ ਚੈੱਕ ਕਰੋ 8ਵੀਂ ਜਮਾਤ ਦਾ ਨਤੀਜਾ
- ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
- ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲੱਬਧ PSEB 8th Result 2024 ਲਿੰਕ ‘ਤੇ ਕਲਿੱਕ ਕਰੋ।
- ਨਵਾਂ ਪੇਜ ਖੁੱਲ੍ਹ ਜਾਵੇਗਾ।
- ਲੋੜੀਂਦੇ ਵੇਰਵੇ ਦਰਜ ਕਰਨ ਤੋਂ ਬਾਅਦ ਸਬਮਿੱਟ ਬਟਨ ‘ਤੇ ਕਲਿੱਕ ਕਰੋ।
- ਇਸ ਤੋਂ ਬਾਅਦ PSEB 8th Result 2024 ਲਿੰਕ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।
- ਨਤੀਜਾ ਚੈੱਕ ਕਰੋ ਤੇ ਭਵਿੱਕ ਲਈ ਡਾਊਨਲੋਡ ਕਰ ਲਓ।
- ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਜ਼ਰੂਰ ਰੱਖ ਲਓ।
PSEB 12th Result 2024 : ਇੰਝ ਚੈੱਕ ਕਰੋ 12ਵੀਂ ਜਮਾਤ ਦਾ ਨਤੀਜਾ
- ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
- ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲੱਬਧ PSEB 12th Result 2024 ਲਿੰਕ ‘ਤੇ ਕਲਿੱਕ ਕਰੋ।
- ਨਵਾਂ ਪੇਜ ਖੁੱਲ੍ਹ ਜਾਵੇਗਾ।
- ਲੋੜੀਂਦੇ ਵੇਰਵੇ ਦਰਜ ਕਰਨ ਤੋਂ ਬਾਅਦ ਸਬਮਿੱਟ ਬਟਨ ‘ਤੇ ਕਲਿੱਕ ਕਰੋ।
- ਇਸ ਤੋਂ ਬਾਅਦ PSEB 12th Result 2024 ਲਿੰਕ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।
- ਨਤੀਜਾ ਚੈੱਕ ਕਰੋ ਤੇ ਭਵਿੱਕ ਲਈ ਡਾਊਨਲੋਡ ਕਰ ਲਓ।
- ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਜ਼ਰੂਰ ਰੱਖ ਲਓ।