ਪੰਜਾਬ ਪੁਲਸ ‘ਚ ਕਾਂਸਟੇਬਲ ਦੇ ਅਹੁਦਿਆਂ ‘ਤੇ ਭਰਤੀ ਸ਼ੁਰੂ, ਜਲਦ ਕਰੋ ਅਪਲਾਈ
ਚੰਡੀਗੜ੍ਹ- ਪੰਜਾਬ ਪੁਲਸ ‘ਚ 1746 ਕਾਂਸਟੇਬਲ ਅਹੁਦਿਆਂ ‘ਤੇ ਭਰਤੀ ਨਿਕਲੀ ਹੈ। ਇਸ ਦਾ ਨੋਟਿ ਕੁਝ ਸਮੇਂ ਪਹਿਲਾਂ ਪ੍ਰਕਾਸ਼ਿਤ ਹੋਇਆ ਸੀ ਅਤੇ ਹੁਣ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 1746 ਅਹੁਦਿਆਂ ‘ਚੋਂ 970 ਅਹੁਦੇ ਜ਼ਿਲ੍ਹਾ ਪੁਲਸ ਕੈਡਰ ਦੇ ਹਨ ਅਤੇ 776 ਅਹੁਦੇ ਆਰਮਡ ਪੁਲਸ ਕੈਡਰ ਦੇ ਪੰਜਾਬ ਲਈ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 4 ਅਪ੍ਰੈਲ 2024 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ।
ਐਪਲੀਕੇਸ਼ਨ ਫ਼ੀਸ
ਅਪਲਾਈ ਕਰਨ ਲਈ ਉਮੀਦਵਾਰ ਨੂੰ 450 ਰੁਪਏ ਐਪਲੀਕੇਸ਼ਨ ਫ਼ੀਸ ਅਤੇ 650 ਰੁਪਏ ਐਗਜ਼ਾਮਿਨੇਸ਼ਨ ਫ਼ੀਸ ਯਾਨੀ ਕੁੱਲ 1100 ਰੁਪਏ ਫ਼ੀਸ ਦੇਣੀ ਹੋਵੇਗੀ। ਰਾਖਵਾਂਕਰਨ ਸ਼੍ਰੇਣੀ ਨੂੰ ਨਿਯਮ ਅਨੁਸਾਰ ਛੋਟ ਮਿਲੇਗੀ।