ਪੰਜਾਬ ਦੇ ਸਰਕਾਰੀ ਸਕੂਲਾਂ ਦੇ 8 ਬੱਚੇ ‘ਗਿਆਨ ਪਰਦਾਨ’ ਲਈ ਜਾਣਗੇ ਜਾਪਾਨ, ਬਠਿੰਡਾ ਦੇ 2 ਬੱਚਿਆਂ ਦੀ ਹੋਈ ਸਲੈਕਸ਼ਨ
ਭਾਰਤ ਸਰਕਾਰ ਵੱਲੋਂ ਚਲਾਈ ਗਈ ਸਕੂਰਾ ਸਾਇੰਸ ਐਕਸਚੇਂਜ ਸਕੀਮ ਅਧੀਨ ਬਠਿੰਡਾ ਜ਼ਿਲ੍ਹੇ ਦੇ 2 ਬੱਚਿਆਂ ਸਣੇ ਪੰਜਾਬ ਵਿੱਚੋਂ 8 ਬੱਚੇ ਜਾਪਾਨ ਜਾਣਗੇ।ਪੰਜਾਬ ਦੇ 8 ਬੱਚਿਆਂ ਤੋਂ ਇਲਾਵਾ ਪੂਰੇ ਭਾਰਤ ਵਿੱਚੋਂ 60 ਬੱਚਿਆਂ ਦੀ ਜਾਪਾਨ ਜਾਣ ਲਈ ਸਿਲੈਕਸ਼ਨ ਹੋਈ ਹੈ।
ਬਠਿੰਡਾ ਦੇ ਮੈਰੀਟੋਰੀਅਸ ਸਕੂਲ 11ਵੀਂ ਨਾਨ ਮੈਡੀਕਲ ਦੀ ਬੱਚੀ ਸਪਨਾ ਦੀ ਸਲੈਕਸ਼ਨ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਦੇ ਬੱਚਿਆਂ ਵਿੱਚੋਂ ਹੋਈ ਹੈ । ਸਪਨਾ ਫਾਜ਼ਿਲਕਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ। ਚੰਗੇ ਨੰਬਰ ਆਉਣ ਕਰਕੇ ਬਠਿੰਡਾ ਮੈਰੀਟੋਰੀਅਸ ਸਕੂਲ ਵਿੱਚ ਦਾਖਲ ਹੋਈ ਸੀ।
ਹੁਣ ਸਪਨਾ ਚੰਗੇ ਗਿਆਨ ਪਰਦਾਨ ਲਈ ਜਪਾਨ ਜਾਵੇਗੀ ਜਿੱਥੇ ਉਹ ਸਾਇੰਸ ਨਾਲ ਜੁੜੀਆਂ ਹੋਈਆਂ ਯੂਨੀਵਰਸਿਟੀਆਂ ਕਾਲਜ ਅਤੇ ਸਾਇੰਸ ਸਿਟੀ ਵਿੱਚ ਨੋਵਲ ਪੁਰਸਕਾਰ ਵਿਜੇਤਾ ਲੋਕਾਂ ਅਤੇ ਬੱਚਿਆਂ ਨਾਲ ਮਿਲੇਗੀ।
ਇਸ ਸਬੰਧੀ ਸਪਨਾ ਨੇ ਕਿਹਾ ਕਿ ਉਹ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ। ਉਸਨੇ ਕਿਹਾ ਕਿ ਇਹ ਮੇਰੇ ਲਈ ਤੇ ਮੇਰੇ ਪਰਿਵਾਰ ਤੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਜਾਪਾਨ ਜਾਵਾਂਗੀ ਜਿਸ ਦਾ ਕਦੇ ਅਸੀਂ ਸੁਪਨਾ ਨਹੀਂ ਲਿਆ ਸੀ । ਸਪਨਾ ਨੇ ਦੱਸਿਆ ਕਿ ਉਸਦੇ ਪਿੰਡ ਵਿੱਚੋਂ ਅੱਜ ਤੱਕ ਕੋਈ ਵੀ ਵਿਦੇਸ਼ ਨਹੀਂ ਗਿਆ ਤੇ ਮੈਂ ਪਹਿਲੀ ਬੱਚੀ ਹੋਵਾਂਗੀ ।
ਉੱਥੇ ਹੀ ਇਸ ਬਾਰੇ ਸਪਨਾ ਦੇ ਸਕੂਲ ਦੇ ਪ੍ਰਿੰਸੀਪਲ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸਾਡੇ ਸਕੂਲ ਦੀ ਹੋਣਹਾਰ ਬੱਚੀ ਹੈ, ਜੋ ਕਿ ਪੜ੍ਹਾਈ ਵਿੱਚ ਅਵਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ 10 ਮੈਰੀਟੋਰੀਅਸ ਸਕੂਲਾਂ ਵਿੱਚੋਂ ਸਾਡੇ ਸਕੂਲ ਦੀ ਬੱਚੀ ਜਪਾਨ ਟੂਰ ਲਈ ਸਿਲੈਕਟ ਹੋਈ ਹੈ।