ਪੰਜਾਬ ਦੇ ਰਾਮਬਾਗ਼ ਗੇਟ ਨੇ ਜਿੱਤਿਆ ਯੂਨੈਸਕੋ ਦਾ ਪੁਰਸਕਾਰ, ਭਾਰਤ ਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਐਵਾਰਡ ਜਿਊਰੀ ਵੱਲੋਂ ਸਵੀਕਾਰ ਕੀਤਾ ਗਿਆ
ਪੰਜਾਬ ’ਚ ਰਾਮਬਾਗ਼ ਗੇਟ ਤੇ ਫ਼ਸੀਲਾਂ ਦੇ ਸ਼ਹਿਰੀ ਕਾਇਆਕਲਪ, ਹਰਿਆਣੇ ਦੇ ਚਰਚ ਆਫ ਐਪੀਫੇਨੀ ਤੇ ਦਿੱਲੀ ਦੇ ਬੀਕਾਨੇਰ ਹਾਊਸ ਨਾਲ ਸਬੰਧਤ ਵਿਰਾਸਤ ਸੰਭਾਲ ਪ੍ਰਾਜੈਕਟਾਂ ਨੇ ਯੂਨੈਸਕੋ ਪੁਰਸਕਾਰ ਹਾਸਲ ਕੀਤੇ ਹਨ।
ਸੱਭਿਆਚਾਰਕ ਵਿਰਾਸਤੀ ਸੁਰੱਖਿਆ ਲਈ ਇਸ ਸਾਲ ਦੇ ਯੂਨੈਸਕੋ ਏਸ਼ੀਆ-ਪ੍ਰਸ਼ਾਂਤ ਪੁਰਸਕਾਰ ’ਚ ਚੀਨ, ਭਾਰਤ ਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਐਵਾਰਡ ਜਿਊਰੀ ਵੱਲੋਂ ਸਵੀਕਾਰ ਕੀਤਾ ਗਿਆ।
ਯੂਨੈਸਕੋ ਬੈਂਕਾਕ ਨੇ ਇਕ ਬਿਆਨ ’ਚ ਕਿਹਾ ਕਿ ਲੋਕਾਂ, ਵਿਰਾਸਤ ਤੇ ਰਚਨਾਤਮਿਕਤਾ ਨੂੰ ਮੂਲ ’ਚ ਰੱਖਦਿਆਂ ਪੰਜਾਬ ’ਚ ਰਾਮਬਾਗ਼ ਗੇਟ ਤੇ ਫ਼ਸੀਲਾਂ ਦੀ ਸ਼ਹਿਰੀ ਮੁੜ ਉਸਾਰੀ ਨੇ ਸਰਬਉੱਚ ਸਨਮਾਨ ‘ਐਵਾਰਡ ਆਫ ਐਕਸੀਲੈਂਸ’ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ’ਚ ਪੀਪਲ ਹਵੇਲੀ ਨੂੰ ‘ਸਪੈਸ਼ਨ ਰਿਕੋਗਨੀਸ਼ਨ ਫਾਰ ਸਸਟੇਨੇਬਲ ਡਿਵੈਲਪਮੈਂਟ’ ਨਾਲ ਸਨਮਾਨਤ ਕੀਤਾ ਗਿਆ।