ਪੰਜਾਬ ‘ਚ ਭਲਕੇ 4 ਘੰਟੇ ਰੇਲਵੇ ਟ੍ਰੈਕ ਜਾਮ ਕਰਨਗੇ ਕਿਸਾਨ, ਲੋਕ ਸੋਚ ਸਮਝ ਕੇ ਨਿਕਲਣ ਘਰੋਂ
ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ ਹੈ। ਭਲਕੇ ਟ੍ਰੇਨ ‘ਚ ਸਫ਼ਰ ਕਰਨ ਵਾਲੇ ਸੋਚ ਸਮਝ ਕੇ ਘਰੋਂ ਨਿਕਲਣ। ਕਿਸਾਨਾਂ ਨੇ ਪੰਜਾਬ ‘ਚ ਵੀਰਵਾਰ ਨੂੰ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਕੂਚ ਦੌਰਾਨ ਕਿਸਾਨਾਂ ‘ਤੇ ਤਸ਼ੱਦਦ ਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਕ ‘ਚ ਕਿਸਾਨ ਸਵੇਰੇ 12 ਵਜੇ ਤੋਂ ਸ਼ਾਮ 4 ਵਜੇ ਤਕ ਰੇਲਾਂ ਰੋਕਣਗੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਹ ਐਲਾਨ ਕੀਤਾ ਹੈ।