ਪੰਜਾਬੀ ਐਕਟਰ-ਸਿੰਗਰ ਗਿੱਪੀ ਗਰੇਵਾਲ ਨੂੰ ਲੱਗੀ ਡਰਿੱਪ
ਪੰਜਾਬੀ ਫਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੂੰ ਡਰਿੱਪ ਲੱਗੀ। ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਜ਼ਾਕੀਆ ਅੰਦਾਜ਼ ‘ਚ ਡਰਿੱਪ ‘ਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਵੀ ਮਜ਼ਾਕੀਆ ਅੰਦਾਜ਼ ‘ਚ ਜਵਾਬ ਦੇ ਰਹੇ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਵੀ ਕਰ ਰਹੇ ਹਨ।
ਗਿੱਪੀ ਨੇ ਖੁਦ ਪੋਸਟ ‘ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਸਰੀਰ ‘ਚ ਵਿਟਾਮਿਨ ਦੀ ਕਮੀ ਹੈ, ਜਿਸ ਦੀ ਭਰਪਾਈ ਕਰਨ ਲਈ ਉਨ੍ਹਾਂ ਨੂੰ ਡਰਿੱਪ ਦਿੱਤੀ ਜਾ ਰਹੀ ਹੈ। ਪਰ ਸਭ ਦਾ ਧਿਆਨ ਡਰਿੱਪ ਲਾਉਣ ਦੇ ਢੰਗ ਵੱਲ ਗਿਆ। ਗਿੱਪੀ ਗਰੇਵਾਲ ਨੂੰ ਜਿਸ ਤਰ੍ਹਾਂ ਤਰਲ ਪਦਾਰਥ ਦਿੱਤਾ ਗਿਆ, ਉਸ ਨੂੰ ਦੇਖ ਕੇ ਹਰ ਕੋਈ ਹੱਸ ਰਿਹਾ ਹੈ।