ਪੈਰਿਸ ਓਲੰਪਿਕ ਲਈ ਵੱਡੀ ਗਿਣਤੀ ’ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ
ਪੈਰਿਸ ਓਲੰਪਿਕ ਦੇ ਆਯੋਜਨ ਨਾਲ ਜੁੜੇ ਪ੍ਰਮੁੱਖ ਲੋਕਾਂ ਨੇ ਲਗਭਗ ਇਕ ਸਾਲ ਪਹਿਲਾਂ ਆਤਮਵਿਸ਼ਵਾਸ ਨਾਲ ਕਿਹਾ ਸੀ ਕਿ ਇਨ੍ਹਾਂ ਖੇਡਾਂ ਦੌਰਾਨ ਫਰਾਂਸ ਦੀ ਰਾਜਧਾਨੀ ‘ਦੁਨੀਆ ਦੀ ਸਭ ਤੋਂ ਸੁਰੱਖਿਅਤ ਜਗ੍ਹਾ’ ਹੋਵੇਗੀ ਪਰ ਹੁਣ ਹਾਲਾਤ ਬਦਲ ਗਏ ਹਨ ਤੇ ਸੁਰੱਖਿਆ ਪ੍ਰਬੰਧਾਂ ਨੂੰ ਚਾਰ-ਚੰਨ ਲਾਉਣ ਲਈ ਪੁਲਸ ਦੇ ਨਾਲ ਸੈਨਾ ਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਦੀ ਮਦਦ ਲਈ ਜਾ ਰਹੀ ਹੈ। ਪੈਰਿਸ ਵਿਚ ਪੁਲਸ ਦਲ ਸੜਕਾਂ ’ਤੇ ਗਸ਼ਤ ਕਰ ਰਿਹਾ ਹੈ, ਅਸਮਾਨ ਵਿਚ ਲੜਾਕੂ ਜੈੱਟ ਜਹਾਜ਼ ਉੱਡ ਰਹੇ ਹਨ ਤੇ ਸੈਨਾ ਦੀ ਟੁੱਕੜੀ ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਉਹ ਹੰਗਾਮੀ ਸਥਿਤੀ ਵਿਚ ਕਿਸੇ ਵੀ ਖੇਡ ਸਥਾਨ ਜਾਂ ਖੇਡ ਪਿੰਡ ਵਿਚ ਅੱਧੇ ਘੰਟੇ ਵਿਚ ਪਹੁੰਚ ਜਾਵੇ।