ਪੈਰਿਸ ਓਲੰਪਿਕਸ ਵਿੱਚ ਮੈਡਲ ਜਿੱਤਣ ਵਿੱਚ ਪਹਿਲੇ ਨੰਬਰ ‘ਤੇ ਆਸਟ੍ਰੇਲੀਆ
26 ਜੁਲਾਈ ਤੋਂ 11 ਅਗਸਤ ਤੱਕ ਚੱਲਣ ਵਾਲੀਆਂ ਪੈਰਿਸ ਓਲੰਪਿਕਸ ਲਈ ਆਸਟ੍ਰੇਲੀਆ ਦੇ ਕੁੱਲ 460 ਖਿਡਾਰੀ 329 ਇਵੈਂਟਸ ਲਈ ਖੇਡਣ ਪੁੱਜੇ ਹਨ ਤੇ ਹੁਣ ਤੱਕ ਕਾਰਗੁਜਾਰੀ ਤੋਂ ਬਾਅਦ ਮੈਡਲ ਜਿੱਤਣ ਦੀ ਸੂਚੀ ਵਿੱਚ ਆਸਟ੍ਰੇਲੀਆ ਪਹਿਲੇ ਨੰਬਰ ‘ਤੇ ਹੈ, ਜਦਕਿ ਨਿਊਜੀਲੈਂਡ ਦਾ ਅਜੇ ਤੱਕ ਖਾਤਾ ਵੀ ਨਹੀਂ ਖੁੱਲਿਆ ਹੈ। ਆਸਟ੍ਰੇਲੀਆ ਨੇ 2 ਦਿਨਾਂ ਵਿੱਚ ਹੁਣ ਤੱਕ 3 ਗੋਲਡ ਮੈਡਲ ਅਤੇ 2 ਸਿਲਵਰ ਮੈਡਲ ਜਿੱਤੇ ਹਨ। ਦੂਜੇ ਨੰਬਰ ‘ਤੇ ਚੀਨ ਹੈ ਜਿਸਨੇ 2 ਗੋਲਡ ਤੇ ਇੱਕ ਬ੍ਰੋਂਜ ਮੈਡਲ ਜਿੱਤਿਆ ਹੈ ਤੇ ਤੀਜੇ ‘ਤੇ ਅਮਰੀਕਾ ਹੈ, ਜਿਸ ਨੇ 1 ਗੋਲਡ 2 ਸਿਲਵਰ 2 ਬ੍ਰੋਂਜ ਮੈਡਲ ਜਿੱਤੇ ਹਨ।