ਪੈਰਾਗੁਏ ‘ਚ ਉਡਾਣ ਭਰਨ ਤੋਂ ਬਾਅਦ ਜਹਾਜ਼ ਕਰੈਸ਼, ਹਾਦਸੇ ‘ਚ ਸੰਸਦ ਮੈਂਬਰ ਸਮੇਤ ਚਾਰ ਲੋਕਾਂ ਦੀ ਮੌਤ
ਦੱਖਣੀ ਅਮਰੀਕੀ ਦੇਸ਼ ਪੈਰਾਗੁਏ ‘ਚ ਸ਼ਨੀਵਾਰ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਇੱਕ ਸੰਸਦ ਮੈਂਬਰ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ।
ਉਡਾਣ ਭਰਨ ਤੋਂ ਬਾਅਦ ਜਹਾਜ਼ ਕਰੈਸ਼
ਪੁਲਿਸ ਮੁਤਾਬਕ ਅਸੂਨਸੀਅਨ ਤੋਂ ਕਰੀਬ 180 ਕਿਲੋਮੀਟਰ ਦੂਰ ਉਡਾਣ ਭਰਨ ਤੋਂ ਬਾਅਦ ਜਹਾਜ਼ ਕਰੈਸ਼ ਹੋ ਗਿਆ। ਸੱਤਾਧਾਰੀ ਕੋਲੋਰਾਡੋ ਪਾਰਟੀ ਦੇ ਸੰਸਦ ਮੈਂਬਰ ਵਾਲਟਰ ਹਾਰਮਸ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਜਹਾਜ਼ ‘ਚ ਸਵਾਰ ਸਨ ਅਤੇ ਹਾਦਸੇ ‘ਚ ਉਸ ਦੀ ਅਤੇ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ।
ਜਹਾਜ਼ ਹਾਦਸੇ ‘ਚ ਚਾਰ ਦੀ ਮੌਤ
ਪੈਰਾਗੁਏ ਦੇ ਉਪ ਰਾਸ਼ਟਰਪਤੀ ਪੇਡਰੋ ਇਲੀਆਨਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ, ”ਮੈਨੂੰ ਆਪਣੇ ਸਹਿਯੋਗੀ ਅਤੇ ਦੋਸਤ ਵਾਲਟਰ ਹਾਰਮਸ ਦੇ ਦਿਹਾਂਤ ਦੀ ਦੁਖਦਾਈ ਖਬਰ ਮਿਲੀ ਹੈ।
ਸੜਦਾ ਦੇਖਿਆ ਖੇਤ ਵਿੱਚ ਮਲਬਾ
ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਇਕ ਖੇਤ ‘ਚ ਸੜਦਾ ਮਲਬਾ ਦਿਖਾਈ ਦੇ ਰਿਹਾ ਹੈ। ਪੁਲਸ ਮੁਤਾਬਕ ਜਹਾਜ਼ ਉਡਾਣ ਭਰਦੇ ਸਮੇਂ ਇਕ ਦਰੱਖਤ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਹ ਜ਼ਮੀਨ ‘ਤੇ ਡਿੱਗ ਗਿਆ ਅਤੇ ਅੱਗ ਲੱਗ ਗਈ।