ਪੈਰਾਂ ਵਿੱਚ ਪਾਈ ਰਬੜ ਦੀ ਜੁੱਤੀ ਕਾਰਨ ਵਿਅਕਤੀ ਕ੍ਰਿਸ਼ਮਾਈ ਢੰਗ ਨਾਲ ਬਚਿਆ ਅਸਮਾਨੀ ਬਿਜਲੀ ਤੋਂ
ਟੌਪੋ ਦੇ ਰਹਿਣ ਵਾਲੇ ਬਰੂਸ ਵਿਲਸਨ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦੇ ਹਨ ਕਿ ਬੀਤੇ ਦਿਨੀਂ ਖਰਾਬ ਮੌਸਮ ਦੌਰਾਨ ਉਹ ਕਿਸ ਤਰ੍ਹਾਂ ਅਸਮਾਨੀ ਬਿਜਲੀ ਤੋਂ ਬੱਚ ਗਏ। ਦਰਅਸਲ ਉਹ ਆਪਣੇ ਘਰ ਦੇ ਪਿਛਲੇ ਪਾਸੇ ਸਨ, ਜਦੋਂ ਤੂਫਾਨੀ ਮੌਸਮ ਸ਼ੁਰੂ ਹੋਇਆ, ਉਹ ਘਰ ਦੇ ਪਿੱਛੇ ਪਏ ਸਮਾਨ ਨੂੰ ਟਿਕਾਅ ਰਹੇ ਸਨ ਤਾਂ ਜੋ ਉਹ ਤੇਜ ਹਵਾਵਾਂ ਕਾਰਨ ਉੱਡ ਨਾ ਜਾਏ। ਅਚਾਨਕ ਉਨ੍ਹਾਂ ਅੱਧਾ ਕਿਲੋਮੀਟਰ ਦੂਰ ਬਿਜਲੀ ਡਿੱਗਦੀ ਦੇਖੀ ਤੇ ਸਕੈਫੋਲਡਿੰਗ (ਘੋੜੀ) ਕੋਲ ਖੜਕੇ ਤੂਫਾਨ ਵੱਲ ਦੇਖਣ ਲੱਗੇ। ਪਰ ਅਚਾਨਕ ਇੱਕ ਤੇਜ ਲਾਈਟ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਚੁੰਧਿਆ ਤਾ ਤੇ ਉਹ ਦੀਵਾਰ ਨਾਲ ਜਾ ਕੇ ਟਕਰਾ ਗਏ। ਦਰਅਸਲ ਉਨ੍ਹਾਂ ਦੇ ਨਜਦੀਕ ਬਿਜਲੀ ਗਿਰੀ ਸੀ ਤੇ ਇਸ ਕਾਰਨ ਘਰ ਦੇ ਕਈ ਫਿਊਜ਼ ਵੀ ਉੱਡ ਗਏ। ਬਰੂਸ ਦਾ ਮੰਨਣਾ ਹੈ ਕਿ ਸਕੈਫੋਲਡਿੰਗ ਦੇ ਰਬੜ ਦੇ ਟਾਇਰਾਂ ਅਤੇ ਉਨ੍ਹਾਂ ਦੇ ਪਾਈਆਂ ਰਬੜ ਦੀਆਂ ਜੁੱਤੀਆਂ ਕਾਰਨ ਉਨ੍ਹਾਂ ਦਾ ਬਚਾਅ ਹੋਇਆ ਹੈ