ਪੇਪਰ ਮਿੱਲ ਬੰਦ ਹੋਣ ਕਾਰਨ ਵਾਇਕਾਟੋ ਵਿੱਚ ਖਤਮ ਹੋਣ ਜਾ ਰਹੀਆਂ ਸੈਂਕੜੇ ਨੌਕਰੀਆਂ
ਵਾਇਕਾਟੋ ਦੇ ਟੋਕੋਰੋਆ ਵਿੱਚ ਸਥਿਤ ਕੀਨਲਿਥ ਮਿੱਲ ਦੀ ਪੇਪਰ ਡਵੀਜਨ ਓਜ਼ੀ ਫਾਈਬਰ ਸੋਲਿਉਸ਼ਨਜ਼ ਜੂਨ ਵਿੱਚ ਬੰਦ ਹੋਣ ਜਾ ਰਹੀ ਹੈ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਮਿੱਲ ਵਿੱਚ ਕੰਮ ਕਰਨ ਵਾਲੇ 230 ਕਰਮਚਾਰੀਆਂ ਨੂੰ ਇਸ ਕਾਰਨ ਨੌਕਰੀ ਗੁਆਉਣੀ ਪਏਗੀ। ਓਜ਼ੀ ਫਾਈਬਰ ਸੋਲਿਉਸ਼ਨਜ਼ ਦੇ ਚੀਫ ਐਗਜੀਕਿਊਟਿਵ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਕੋਲ ਇਸ ਮਿੱਲ ਨੂੰ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।