ਪਹਿਲੀ ਵਾਰ ਨਿਊਜੀਲੈਂਡ ਦੇ ਬਣੇ ਏਅਰਕਰਾਫਟ ਨੇ ਹਾਸਿਲ ਕੀਤੀ ਸੁਪਰਸੋਨਿਕ ਸਪੀਡ

ਇਹ ਖਬਰ ਨਿਊਜੀਲੈਂਡ ਵਾਸੀਆਂ ਲਈ ਸੱਚਮੁੱਚ ਹੀ ਬਹੁਤ ਵਧੀਆ ਹੈ, ਕਿਉਂਕਿ ਪਹਿਲੀ ਵਾਰ ਨਿਊਜੀਲੈਂਡ ਦੀ ਕੰਪਨੀ ਦੇ ਬਣੇ ਕਿਸੇ ਏਅਰਕਰਾਫਟ ਨੇ ਸੁਪਰਸੋਨਿਕ ਸਪੀਡ ਹਾਸਿਲ ਕੀਤੀ ਹੈ। ਮਲਟੀਨੈਸ਼ਨਲ ਕੰਪਨੀ ਡਾਨ ਏਰੋਸਪੇਸ ਬਣੇ ਏਅਰਕਰਾਫਟ ਐਨ ਕੇ-2 ਉਰੋਰਾ ਨੇ 1356.28 ਕਿਲੋਮੀਟਰ ਪ੍ਰਤੀ ਘੰਟਾ ਦੀ ਤੂਫਾਨੀ ਰਫਤਾਰ ਹਾਸਿਲ ਕੀਤੀ ਹੈ, ਏਅਰਕਰਾਫਟ ਦਾ ਟੈਸਟ ਮਾਊਂਟ ਕੁੱਕ ਦੇ ਏਰੋਕੀ ਬੇਸ ‘ਤੇ ਕੀਤਾ ਗਿਆ ਹੈ ਤੇ ਇਸ ਏਅਰਕਰਾਫਟ ਨੂੰ 82,500 ਫੁੱਟ ਦੀ ਉਚਾਈ ‘ਤੇ ਉਡਾਇਆ ਗਿਆ ਸੀ, ਜੋ ਕਿ ਕੋਨਕੋਰਡ ਜਹਾਜ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ। ਇਨ੍ਹਾਂ ਹੀ ਨਹੀਂ ਇਸ ਏਅਰਕਰਾਫਟ ਨੇ 113 ਸੈਕਿੰਡ ਵਿੱਚ ਗਰਾਉਂਡ ਤੋਂ 20 ਕਿਲੋਮੀਟਰ ਦੀ ਉਚਾਈ ਹਾਸਿਲ ਕਰਨ ਦਾ ਰਿਕਾਰਡ ਵੀ ਬਣਾਇਆ ਹੈ, ਜੋ ਕਿ ਅਮਰੀਕਾ ਦੇ ਐਫ 15 ‘ਸਟਰੀਕ ਈਗਲ’ ਜਹਾਜ ਦਾ ਸੀ।

Leave a Reply

Your email address will not be published. Required fields are marked *