ਨੀਦਰਲੈਂਡ ਦਾ ਵਨ ਡੀ ਪੋਲ ਭਾਰਤੀ ਪੁਰਸ਼ ਹਾਕੀ ਟੀਮ ਲਈ ਗੋਲਕੀਪਿੰਗ ਕੋਚ ਹੋਏ ਨਿਯੁਕਤ
ਭਾਰਤ ਨੇ ਪੈਰਿਸ ਓਲੰਪਿਕ ਲਈ ਪੁਰਸ਼ ਹਾਕੀ ਟੀਮ ਦੀਆਂ ਤਿਆਰੀਆਂ ’ਚ ਮਦਦ ਲਈ ਨੀਦਰਲੈਂਡ ਦੇ ਗੋਲਕੀਪਿੰਗ ਮਾਹਿਰ ਡੈਨਿਸ ਵਾਨ ਡੀ ਪੋਲ ਨੂੰ ਫਿਰ ਤੋਂ ਆਪਣੇ ਸਹਿਯੋਗੀ ਸਟਾਫ ਵਿਚ ਸ਼ਾਮਲ ਕੀਤਾ ਹੈ।
ਵਾਨ ਡੀ ਪੋਲ ਇਸ ਤੋਂ ਪਹਿਲਾਂ ਵੀ ਭਾਰਤੀ ਗੋਲਕੀਪਰਾਂ ਨਾਲ ਕੰਮ ਕਰ ਚੁੱਕਾ ਹੈ। ਉਹ ਪਹਿਲੀ ਵਾਰ 2019 ’ਚ ਵਿਚ ਭਾਰਤੀ ਟੀਮ ਨਾਲ ਜੁੜਿਆ ਸੀ।
ਭਾਰਤੀ ਟੀਮ ਅਜੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ’ਚ ਰਾਸ਼ਟਰੀ ਕੋਚਿੰਗ ਕੈਂਪ ’ਚ ਹਿੱਸਾ ਲੈ ਰਹੀ ਹੈ। ਵਾਨ ਡੀ ਪੋਲ ਕੈਂਪ ਨਾਲ ਜੁੜ ਕੇ ਤਿੰਨੇ ਗੋਲਕੀਪਰਾਂ ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਣ ਪਾਠਕ ਤੇ ਸੂਰਜ ਕਰਕੇਰਾ ਨਾਲ ਮਿਲ ਕੇ ਕੰਮ ਕਰੇਗਾ।
ਮੁੱਖ ਕੋਚ ਕ੍ਰੇਗ ਫੁਲਟਨ ਦੀ ਦੇਖ-ਰੇਖ ’ਚ 10 ਦਿਨਾ ਮਾਹਿਰ ਗੋਲਕੀਪਿੰਗ ਕੈਂਪ ਆਸਟ੍ਰੇਲੀਆ ਦੌਰੇ ਲਈ ਟੀਮ ਦੇ ਰਵਾਨਾ ਹੋਣ ਤੋਂ ਇਕ ਹਫਤੇ ਪਹਿਲਾਂ 26 ਮਾਰਚ ਨੂੰ ਖਤਮ ਹੋਵੇਗਾ।