ਨਿਊਜੀਲੈਂਡ ਸਰਕਾਰ ਖਿਲਾਫ ਆਪਣੇ ਹੱਕਾਂ ਲਈ ਸੜਕਾਂ ‘ਤੇ ਉੱਤਰੇ ਡੁਨੇਡਿਨ ਦੇ 35,000 ਰਿਹਾਇਸ਼ੀ
ਅੱਜ ਡੁਨੇਡਿਨ ਦੀਆਂ ਸੜਕਾਂ ‘ਤੇ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਇਹ ਰੋਸ ਪ੍ਰਦਰਸ਼ਨ ਸਰਕਾਰ
ਵਲੋਂ ਡੁਨੇਡਿਨ ਵਿੱਚ ਬਨਣ ਵਾਲੇ ਨਵੇਂ ਹਸਪਤਾਲ ਦੇ ਪ੍ਰਜੈਕਟ ਵਿੱਚ ਪੇਸ਼ ਕੀਤੀਆਂ ਸੰਭਾਵਿਤ ਕਟੌਤੀਆਂ ਖਿਲਾਫ ਹੈ। ਸਰਕਾਰ ਦਾ ਕਹਿਣਾ ਹੈ ਕਿ ਵੱਧਦੀ ਮਹਿੰਗਾਈ ਤੇ ਹੋਣ ਕਾਰਨਾਂ ਕਰਕੇ ਡੁਨੇਡਿਨ ਹਸਪਤਾਲ ਪ੍ਰੋਜੈਕਟ ਲਈ ਅਨੁਮਾਨਿਤ ਰਾਸ਼ੀ $1.4 ਬਿਲੀਅਨ ਤੋਂ ਵੱਧ ਕੇ $3
ਬਿਲੀਅਨ ਤੱਕ ਪੁੱਜਣ ਦੀ ਸੰਭਾਵਨਾ ਹੈ ਤੇ ਪ੍ਰੋਜੈਕਟ ਵਿੱਚ ਕਟੌਤੀਆਂ ਨਹੀਂ ਹੁੰਦੀਆਂ ਤਾਂ ਹੋਰਨਾਂ ਹੈਲਥ ਪ੍ਰੋਜੈਕਟਾਂ ‘ਤੇ ਇਸ ਦਾ ਪ੍ਰਭਾਵ ਪੈਣਾ ਸੁਭਾਵਿਕ ਹੈ।
ਪਰ ਦੂਜੇ ਪਾਸੇ ਸੜਕਾਂ ‘ਤੇ ਉੱਤਰੇ ਡੁਨੇਡਿਨ ਦੇ ਰਿਹਾਇਸ਼ ਅਜਿਹਾ ਕੋਈ ਵੀ ਤਰਕ ਮੰਨਣ ਨੂੰ ਤਿਆਰ ਨਹੀਂ, ਉਨ੍ਹਾਂ ਦਾ ਕਹਿਣਾ ਹੈ ਕਿ ਲੋਅਰ ਸਾਊਥ ਆਈਲੈਂਡ ਦੇ ਰਿਹਾਇਸ਼ੀ ਲਈ ਇਹ ਪ੍ਰੋਜੈਕਟ ਹੈਲਥ ਸੇਵਾਵਾਂ ਪੱਖੋਂ ਬਹੁਤ ਅਹਿਮ ਸਾਬਿਤ ਹੋਣ ਵਾਲਾ ਹੈ ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਬਰਦਾਸ਼ਤ ਨਹੀਂ ਹੋਏਗੀ।