ਨਿਊਜੀਲੈਂਡ ਵਿੱਚ ਬੇਰੁਜਗਾਰੀ ਦਰ 4 ਸਾਲਾਂ ਬਾਅਦ ਪੁੱਜੀ ਰਿਕਾਰਡਤੋੜ ਪੱਧਰ ‘ਤੇ
2020 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਿਊਜੀਲੈਂਡ ਵਿੱਚ ਬੇਰੁਜਗਾਰੀ ਦਰ 5.1% ਦੇ ਆਂਕੜੇ ‘ਤੇ ਪੁੱਜੀ ਹੋਏ। ਇਹ ਦਸੰਬਰ 2024 ਦੇ ਆਂਕੜੇ ਹਨ ਤੇ ਦਸੰਬਰ 2023 ਦੇ ਮੁਕਾਬਲੇ 32,000 ਰੁਜਗਾਰਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ, ਜੋ ਕਿ 2009 ਤੋਂ ਬਾਅਦ ਸਭ ਤੋਂ ਵੱਡੀ ਸਲਾਨਾ ਗਿਰਾਵਟ ਹੈ। ਸਭ ਤੋਂ ਜਿਆਦਾ ਟੈਕਨੀਸ਼ੀਅਨ, ਟਰੇਡ ਵਰਕਰ ਤੇ ਮਸ਼ੀਨਰੀ ਆਪਰੇਟਰ ਦੇ ਕਿੱਤਿਆਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਊਸ ਹੋਲਡ ਲੇਬਰ ਸਰਵੇਅ ਅਨੁਸਾਰ ਦਸੰਬਰ 2024 ਤੱਕ ਦੇ ਬੀਤੇ 3 ਮਹੀਨਿਆਂ ਵਿੱਚ 156,000 ਨੇ ਆਪਣਾ ਰੁਜਗਾਰ ਗੁਆਇਆ, ਜੋ ਕਿ ਸਤੰਬਰ ਕੁਆਰਟਰ ਤੋਂ 7000 ਜਿਆਦਾ ਹੈ