ਨਿਊਜੀਲੈਂਡ ਵਿੱਚ ਬੀਤੇ 4 ਸਾਲਾਂ ਵਿੱਚ ਸਭ ਤੋਂ ਇਸ ਵੇਲੇ ਵੱਧ ਦਰਜ ਹੋਈ ਬੇਰੁਜਗਾਰੀ ਦਰ
ਸਟੇਟਸ ਐਨ ਜੈਡ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਬੀਤੇ 4 ਸਾਲਾਂ ਵਿੱਚ ਨਿਊਜੀਲੈਂਡ ਵਿੱਚ ਇਸ ਵੇਲੇ ਬੇਰੁਜਗਾਰੀ ਦਰ ਸਭ ਤੋਂ ਜਿਆਦਾ ਹੈ। ਆਂਕੜਿਆਂ ਅਨੁਸਾਰ ਬੀਤੇ ਕੁਆਰਟਰ ਦੇ ਮੁਕਾਬਲੇ ਸਤੰਬਰ ਕੁਆਰਟਰ ਵਿੱਚ ਬੇਰੁਜਗਾਰੀ ਦਰ ਵੱਧਕੇ 4.8% ਹੋ ਗਈ ਹੈ। ਦਸੰਬਰ 2020 ਤੋਂ ਬਾਅਦ ਇਹ ਸਭ ਤੋਂ ਜਿਆਦਾ ਦਰਜ ਬੇਰੁਜਗਾਰੀ ਦਰ ਹੈ। ਰਿਜਰਵ ਬੈਂਕ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਅਨੁਮਾਨਿਤ 5% ਦੇ ਆਂਕੜੇ ਤੋਂ ਅਜੇ ਵੀ ਇਹ ਥੋੜੀ ਘੱਟ ਹੀ ਹੈ। ਬੇਰੁਜਗਾਰੀ ਵਿੱਚ ਇਸ ਵਾਧੇ ਦਾ ਕਾਰਨ ਕਾਰੋਬਾਰਾਂ ‘ਤੇ ਕਰਮਚਾਰੀਆਂ ਦੀ ਘਟੀ ਮੰਗ ਤੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧੇ ਨੂੰ ਦੱਸਿਆ ਜਾ ਰਿਹਾ ਹੈ।