ਨਿਊਜੀਲੈਂਡ ਵਿੱਚ ਪਹਿਲੀ ਵਾਰ ਆ ਰਿਹਾ ਡਿਜ਼ਨੀ ਵੰਡਰ ਕਰੂਜ਼
ਇਨ੍ਹਾਂ ਗਰਮੀਆਂ ਵਿੱਚ ਪਹਿਲੀ ਵਾਰ ਨਿਊਜੀਲੈਂਡ ਵਿੱਚ ਡਿਜ਼ਨੀ ਦਾ ਵੰਡਰ ਕਰੂਜ਼ ਪੁੱਜ ਰਿਹਾ ਹੈ। ਇਹ ਕਰੂਜ਼ਸ਼ਿਪ ਨਿਊਪਲਾਈਮਾਊਥ ਵਿਖੇ ਪੁੱਜੇਗਾ। ਆਲੀਸ਼ਾਨ ਤੇ ਲਗਜ਼ਰੀ ਸੁਵਿਧਾਵਾਂ ਨਾਲ ਬਣੇ ਇਸ ਡਿਜ਼ਨੀ ਦੇ ਕਰੂਜ਼ਸ਼ਿਪ ਦੇ 19 ਜਨਵਰੀ 2025 ਨੂੰ ਪੁੱਜਣ ਦੇ ਮੌਕੇ ਹਨ। 11 ਡੈੱਕ ਵਾਲਾ 294 ਮੀਟਰ ਲੰਬਾ ਕਰੂਜ਼ ਆਪਣੇ ਆਪ ਵਿੱਚ ਨਿਵੇਕਲਾ ਹੈ। ਇਸ ਵਿੱਚ 2400 ਯਾਤਰੀ ਸਫਰ ਕਰ ਸਕਦੇ ਹਨ, ਜਿਨ੍ਹਾਂ ਦੀ ਸੇਵਾ ਲਈ 943 ਕਰੂ ਮੈਂਬਰ ਹਮੇਸ਼ਾ ਮੌਜੂਦ ਰਹਿੰਦੇ ਹਨ।