ਨਿਊਜੀਲੈਂਡ ਵਿੱਚ ਪਟਾਖਿਆਂ ਦੀ ਵਿਕਰੀ ‘ਤੇ ਰੋਕ ਲਾਉਣ ਲਈ ਸ਼ੁਰੂ ਹੋਈ ਪਟੀਸ਼ਨ
ਨਿਊਜੀਲੈਂਡ ਵਾਸੀਆਂ ਦੇ ਪਟਾਖਿਆਂ ਸਬੰਧੀ ਵਿਰੋਧ ਨੂੰ ਲੈਕੇ ਇਨਵਾਇਰਮੈਂਟ ਮਨਿਸਟਰ ਪੇਨੀ ਸਾਇੰਮਡਸ ਨੇ ਵੀ ਬਿਆਨ ਦਿੱਤਾ ਹੈ ਕਿ
ਉਹ ਹਰ ਉਸ ਪਹਿਲੂ ‘ਤੇ ਧਿਆਨ ਦੇ ਰਹੇ ਹਨ, ਜਿਸ ਨਾਲ ਇਸ ਸਬੰਧੀ ਕੋਈ ਸਥਿਰ ਫੈਸਲਾ ਲਿਆ ਜਾ ਸਕੇ। ਟੌਰੰਗੇ ਵਿੱਚ ਇੱਕ ਘੋੜੇ ਦੀ ਪਟਾਖਿਆਂ ਕਾਰਨ ਹੋਈ ਮੌਤ ਦੇ ਨਤੀਜੇ ਵਜੋਂ, ਜਨਤਕ ਤੌਰ ‘ਤੇ ਨਿਊਜੀਲੈਂਡ ਵਿੱਚ ਪਟਾਖਿਆਂ ‘ਤੇ ਰੋਕ ਲਾਉਣ ਲਈ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ,
ਜਿਸ ‘ਤੇ ਹੁਣ ਤੱਕ 74,000 ਤੋਂ ਵਧੇਰੇ ਹਸਤਾਖਰ ਹੋ ਚੁੱਕੇ ਹਨ। ਇਸ ਪਟੀਸ਼ਨ ਨੂੰ ਐਡਵੋਕੇਸੀ ਗਰੁੱਪ ਐਸਪੀਸੀਏ ਤੇ ਨਿਊਜੀਲੈਂਡ ਵੈਟਨਰੀ ਅਸੋਸੀਏਸ਼ਨ ਐਨਜੈਡਵੀਏ ਵਲੋਂ ਵੀ ਹਿਮਾਇਤ ਮਿਲੀ ਹੈ।