ਨਿਊਜੀਲੈਂਡ ਵਾਸੀਆਂ ਨੂੰ $6.35 ਮਿਲੀਅਨ ਓਵਰਚਾਰਜ ਕਰਨ ਦੇ ਦੋਸ਼ Westpac ਐਨ ਜੈਡ ਨੇ ਕਬੂਲੇ
ਫਾਇਨੈਸ਼ਲ ਮਾਰਕੀਟ ਅਥਾਰਟੀ ਨੇ ਦੱਸਿਆ ਹੈ ਕਿ ਵੇਸਟਪੇਕ ਨੇ ਗ੍ਰਾਹਕਾਂ ਨੂੰ $6.35 ਮਿਲੀਅਨ ਡਾਲਰ ਓਵਰਚਾਰਜ ਕਰਨ ਦੇ ਦੋਸ਼ ਕਬੂਲ ਲਏ ਹਨ। ਇਸ ਮਾਮਲੇ ਦੀ ਕਾਰਵਾਈ ਆਕਲੈਂਡ ਹਾਈ ਕੋਰਟ ਵਿੱਚ ਚੱਲੀ ਸੀ। ਵੇਸਟਪੇਕ ਨੂੰ ਫਾਇਨੈਸ਼ਲ ਮਾਰਕੀਟਸ ਕੰਡਕਟ ਐਕ 2013 ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ 24,621 ਗ੍ਰਾਹਕ ਪ੍ਰਭਾਵਿਤ ਹੋਏ ਦੱਸੇ ਜਾ ਰਹੇ ਹਨ ਤੇ ਹੁਣ ਇਨ੍ਹਾਂ ਨੂੰ ਵੇਸਟਪੈਕ ਵਲੋਂ ਭੁਗਤਾਨ ਕਰਕੇ ਇਨ੍ਹਾਂ ਪ੍ਰਭਾਵਿਤ ਹੋਏ ਗ੍ਰਾਹਕਾਂ ਤੋਂ ਮੁਆਫੀ ਮੰਗੀ ਜਾਏਗੀ।