ਨਿਊਜੀਲੈਂਡ ਵਾਸੀਆਂ ਦੀ ਸ਼ਾਪਿੰਗ ਰਹੀ ਕ੍ਰਿਸਮਿਸ ‘ਤੇ ਮੰਦੀ
ਰਿਟੇਲ ਐਨ ਜੈਡ ਦੇ ਅੱਜ ਜਾਰੀ ਆਂਕੜੇ ਦੱਸਦੇ ਹਨ ਕਿ ਇਸ ਵਾਰ ਵੀ ਨਿਊਜੀਲੈਂਡ ਵਾਸੀਆਂ ਵਲੋਂ ਕੀਤੀ ਸ਼ਾਪਿੰਗ ਵਿੱਚ ਬੀਤੇ ਸਾਲਾਂ ਦੇ ਮੁਕਾਬਲੇ ਕਮੀ ਹੀ ਦੇਖੀ ਗਈ ਹੈ। ਕ੍ਰਿਸਮਿਸ ਸ਼ਾਪਿੰਗ ਨੂੰ ਲੈਕੇ ਬੀਤੇ ਦਿਨੀਂ ਭਾਂਵੇ ਰਿਕਾਰਡ ਟ੍ਰਾਂਜੇਕਸ਼ਨਾਂ ਦਰਜ ਹੋਈਆਂ, ਪਰ ਨਿਊਜੀਲੈਂਡ ਵਾਸੀਆਂ ਵਲੋਂ ਇਸ ਮੌਕੇ ਕੀਤਾ ਗਿਆ ਖਰਚਾ ਬੀਤੇ 6 ਸਾਲਾਂ ਦਾ ਸਭ ਤੋਂ ਘੱਟ ਸੀ। ਰਿਟੇਲ ਐਨ ਜੈਡ ਅਨੁਸਾਰ ਅਜੇ ਵੀ 2019-2020 ਦੇ ਨਿਊਜੀਲੈਂਡ ਵਾਸੀਆਂ ਦੇ ਰਿਕਾਰਡ ਆਂਕੜੇ ਹਾਸਿਲ ਕਰਨਾ ਔਖਾ ਲੱਗ ਰਿਹਾ ਹੈ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਨਿਊਜੀਲੈਂਡ ਵਾਸੀ ਆਰਥਿਕ ਤੰਗੀ ਦਾ ਸਾਹਮਣਾ ਲਗਾਤਾਰ ਕਰ ਰਹੇ ਹਨ। ਆਂਕੜਿਆਂ ਮੁਤਾਬਕ ਫੈਸ਼ਨ ਤੇ ਸਪੋਰਟਸ ਇਕੁਈਪਮੈਂਟ ਦੀ ਸ਼੍ਰੇਣੀ ਵਿੱਚ ਭਾਂਵੇ ਸੇਲ ਵਧੀ ਹੈ, ਪਰ ਹੋਮ ਡੈਕੋਰੇਸ਼ਨ ਤੇ ਵੱਡੇ ਘਰੇਲੂ ਉਪਕਰਨਾਂ ਦੀ ਸੇਲ ਅਜੇ ਵੀ ਕਾਫੀ ਘੱਟ ਹੈ।