ਨਿਊਜੀਲੈਂਡ ਵਾਸੀਆਂ ਦੀ ਨਵੀਆਂ ਵਿਕਣ ਵਾਲੀਆਂ ਗੱਡੀਆਂ ਵਿੱਚ ਸਭ ਤੋਂ ਮਨਪਸੰਦ ਗੱਡੀ
ਫੋਰਡ ਰੈਂਜਰ ਨੂੰ ਨਿਊਜੀਲੈਂਡ ਦੀ ਮਾਰਕੀਟ ਵਿੱਚ ਉਤਰਿਆ 10 ਸਾਲ ਹੋ ਗਏ ਹਨ ਤੇ ਅਜੇ ਵੀ ਇਹ ਨਿਊਜੀਲੈਂਡ ਵਾਸੀਆਂ ਦੀ ਸਭ ਤੋਂ ਜਿਆਦਾ ਮਨਪਸੰਦ ਤੇ ਸਭ ਤੋਂ ਜਿਆਦਾ ਵਿਕਣ ਵਾਲੀ ਗੱਡੀ ਹੈ। ਇਸ ਗੱਡੀ ਨੂੰ ਨਿਊਜੀਲੈਂਡ ਵਾਸੀ ਇਸ ਲਈ ਵੀ ਪਸੰਦ ਕਰਦੇ ਹਨ, ਕਿਉਂਕਿ ਇਹ ਗੱਡੀ ਕੰਮ ਦੇ ਨਾਲ-ਨਾਲ ਨਿਊਜੀਲੈਂਡ ਵਾਸੀਆਂ ਦੇ ਲਾਈਫਸਟਾਈਲ ਦੇ ਵੀ ਬਿਲਕੁਲ ਅਨੁਕੁਲ ਹੈ। ਸਾਲ 2023 ਵਿੱਚ ਤਾਂ ਇਸ ਨੂੰ ਸਟੱਫ ਟੋਪ ਲਾਈਟ ਕਮਰਸ਼ਲ ਵਹੀਕਲ ਦਾ ਅਵਾਰਡ ਵੀ ਹਾਸਿਲ ਹੋਇਆ ਸੀ।