ਨਿਊਜੀਲੈਂਡ ਭਰ ਵਿੱਚ ਇਸ ਮਹੀਨੇ ਤੋਂ ਲਾਗੂ ਹੋਣ ਜਾ ਰਿਹਾ ਨਵਾਂ ਰੈਜੀਡੈਂਸ਼ਲ ਟਿਨੈਸੀ ਕਾਨੂੰਨ
ਦਸੰਬਰ ਵਿੱਚ ਪਾਸ ਹੋਣ ਤੋਂ ਬਾਅਦ ਨਵਾਂ ਰੈਜੀਡੈਂਸ਼ਲ ਟਿਨੈਸੀ ਕਾਨੂੰਨ ਇਸ ਮਹੀਨੇ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਕਾਨੂੰਨ ਦੇ ਲਾਗੂ ਹੋਣ ਬਾਰੇ ਹਾਉਸਿੰਗ ਮਨਿਸਟਰ ਖ੍ਰਿਸ ਬਿਸ਼ਪ ਦਾ ਕਹਿਣਾ ਹੈ ਕਿ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹਾਊਸਿੰਗ ਕ੍ਰਾਈਸਸ ਜੋ ਬੀਤੇ ਕੁਝ ਸਾਲਾਂ ਤੋਂ ਲਗਾਤਾਰ ਵਧਿਆ ਹੈ, ‘ਤੇ ਕਾਬੂ ਪਾਇਆ ਜਾ ਸਕੇਗਾ। ਕਿਉਂਕਿ ਇਸ ਨਾਲ ਮਾਲਕਾਂ ਨੂੰ ਕਈ ਅਜਿਹੇ ਹੱਕ ਦਿੱਤੇ ਜਾਣਗੇ, ਜਿਸ ਨਾਲ ਉਹ ਵਧੇਰੇ ਵਿਸ਼ਵਾਸ਼ ਤੇ ਬਿਨ੍ਹਾਂ ਖੱਜਲ-ਖੁਆਰੀ ਆਪਣੇ ਘਰਾਂ ਨੂੰ ਕਿਰਾਏ ‘ਤੇ ਦੇ ਸਕਣਗੇ। ਨਵੇਂ ਕਾਨੂੰਨ ਤਹਿਤ 90 ਦਿਨਾਂ ਦਾ ਨੋਟਿਸ ਬਿਨ੍ਹਾਂ ਕਿਸੇ ਕਾਰਨ ਦੱਸਦਿਆਂ ਮਾਲਕ ਵਲੋਂ ਕਿਰਾਏਦਾਰ ਨੂੰ ਘਰ ਖਾਲੀ ਕਰਨ ਲਈ ਕਿਹਾ ਜਾ ਸਕੇਗਾ।