‘ਨਿਊਜੀਲੈਂਡ ਬਾਸਕਟਬਾਲ ਲੀਗ’ ਵਿੱਚ ਭਾਰਤੀ ਬਾਸਕਟਬਾਲ ਦੀ ਟੀਮ ਹੋਣ ਜਾ ਰਹੀ ਸ਼ਾਮਿਲ
ਨਿਊਜੀਲੈਂਡ ਬਾਸਕਟਬਾਲ ਲੀਗ’ ਵਿੱਚ ਅਗਲੇ ਸਾਲ ਤੋਂ ਭਾਰਤੀ ਬਾਸਕਟਬਾਲ ਲੀਗ ਦੀ ਮਹਿਲਾ ਤੇ ਪੁਰਸ਼ ਦੋਨੋਂ ਹੀ ਟੀਮਾਂ ਸ਼ਾਮਿਲ ਹੋਣ ਜਾ ਰਹੀਆਂ ਹਨ। ਦੋਨਾਂ ਵਰਗਾਂ ਦੀਆਂ ਭਾਰਤੀ ਟੀਮਾਂ ਦੇ ਖਿਡਾਰੀ ਅਗਲੇ ਸਾਲ ਤੋਂ ਨਿਊਜੀਲੈਂਡ ਦੀ ਘਰੇਲੂ ਬਾਸਕਟਬਾਲ ਲੀਗ ਵਿੱਚ ਖੇਡਣਗੇ। ਇਸ ਵੇਲੇ ਇਸ ਪ੍ਰਸਤਾਵ ‘ਤੇ ਗੱਲਬਾਤ ਚੱਲ ਰਹੀ ਹੈ ਤੇ ਪੂਰੀ ਆਸ ਹੈ ਕਿ ਇਹ ਪ੍ਰਸਤਾਵ ਸਿਰੇ ਚੜ੍ਹ ਜਾਏਗਾ। ਜਿੱਥੇ ਭਾਰਤੀ ਬਾਸਕਟਬਾਲ ਦੀ ਖੇਡ ਦੇ ਦੋਨਾਂ ਵਰਗਾਂ ਦੇ ਖਿਡਾਰੀਆਂ ਨੂੰ ਇਸ ਨਾਲ ਕਾਫੀ ਵਾਧਾ ਮਿਲੇਗਾ, ਉੱਥੇ ਹੀ ਨਿਊਜੀਲੈਂਡ ਬਾਸਕਟਬਾਲ ਲਈ ਭਾਰਤ ਵਰਗੇ ਦੇਸ਼ ਤੋਂ ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਦਰਸ਼ਕ ਮਿਲਣ ਦੀ ਆਸ ਹੈ।