ਨਿਊਜੀਲੈਂਡ ਦੇ ਬੱਚੇ ਸਕੂਲਾਂ ਵਿੱਚ ਕਿੰਨਾ ਸਮਾਂ ਸਕਰੀਨ ‘ਤੇ ਬਿਤਾਉਣ, ਇਸ ਲਈ ਦਿਸ਼ਾ-ਨਿਰਦੇਸ਼ ਹੋਏ ਜਾਰੀ
ਨਿਊਜੀਲੈਂਡ ਦੇ ਬੱਚੇ ਦੁਨੀਆਂ ਦੇ ਉਨ੍ਹਾਂ ਬੱਚਿਆਂ ਵਿੱਚ ਸ਼ਾਮਿਲ ਹਨ, ਜੋ ਸਕਰੀਨ ‘ਤੇ ਲੋੜ ਤੋਂ ਵੱਧ ਸਮਾਂ ਬਿਤਾਉਂਦੇ ਹਨ, ਨਤੀਜੇ ਵਜੋਂ ਬੱਚਿਆਂ ਨੂੰ ਡਰਾਈ ਆਈਜ਼, ਮਾਇਓਪੀਆ, ਲੋਸ ਆਫ ਫਿਜੀਕਲ ਫਿਟਨੈਸ, ਨੋਇਸ ਇੰਡੀਉਸਡ ਹੇਅਰ ਲੋਸ, ਪੇਨ ਸਿਨਡਰੋਮ ਜਿਹੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਤੇ ਇਸੇ ਲਈ ਹੁਣ ਆਕਲੈਂਡ ਯੂਨੀਵਰਸਿਟੀ ਦੇ ਵਿਿਗਆਨੀਆਂ ਨੇ ਨਿਊਜੀਲੈਂਡ ਦੇ ਬੱਚੇ ਸਕੂਲਾਂ ਵਿੱਚ ਕਿੰਨਾਂ ਸਮਾਂ ਬਿਤਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਵਿਿਗਆਨੀਆਂ ਅਨੁਸਾਰ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਬਾਇਲ, ਲੈਪਟੋਪ, ਟੀਵੀ ਆਦਿ ਦੀ ਆਦਤ ਬਿਲਕੁਲ ਵੀ ਨਾ ਪਾਈ ਜਾਏ, ਭਾਵ ਜੀਰੋ ਸਕਰੀਨ ਟਾਈਮ। 2 ਤੋਂ 6 ਸਾਲ ਦੇ ਆਰਲੀ ਚਾਈਲਡਹੁੱਡ ਸ਼੍ਰੇਣੀ ਦੇ ਬੱਚਿਆਂ ਲਈ ਸਕਰੀਨ ਟਾਈਮ ਵੀ ਸਹੀ ਨਹੀਂ ਹੈ, ਪਰ ਜੇ ਉਨ੍ਹਾਂ ਨੂੰ ਕੁਝ ਸਿੱਖਣ ਲਈ ਸਮਾਂ ਬਿਤਾਉਣਾ ਪਏ ਤਾਂ 10-15 ਮਿੰਟ ਦੇ ਅੰਤਰਾਲ ਤੋਂ ਵੱਧ ਦਾ ਸਮਾਂ ਇੱਕ ਵਾਰ ਵਿੱਚ ਨਾ ਦਿੱਤਾ ਜਾਏ।
ਪ੍ਰਾਇਮਰੀ ਦੇ 6 ਤੋਂ 12 ਸਾਲ ਦੇ ਬੱਚਿਆਂ ਲਈ ਸਕਰੀਨ ਟਾਈਮ ਸਕੂਲ ਦੇ ਸਮੇਂ ਦਾ ਇੱਕ ਤਿਹਾਈ ਜਾਂ ਫਿਰ ਦਿਨ ਦਾ ਵੱਧ ਤੋਂ ਵੱਧ 2 ਘੰਟੇ ਹੋਣਾ ਚਾਹੀਦਾ ਹੈ। 13 ਤੋਂ 18 ਸਾਲ ਦੇ ਬੱਚੇ ਆਪਣੀ ਮਰਜੀ ਅਨੁਸਾਰ ਸੰਤੁਲਿਤ ਸਕਰੀਨ ਟਾਈਮ ਦੀ ਵਰਤੋਂ ਕਰਦਿਆਂ ਛੋਟੀਆਂ-ਛੋਟੀਆਂ ਬ੍ਰੇਕਸ ਤੇ ਹੈਡਫੋਨ ਜਾਂ ਈਅਰਬੱਡ ਦੀ ਘੱਟੋ-ਘੱਟ ਵਰਤੋਂ ਕਰਨ।