ਨਿਊਜੀਲੈਂਡ ਦੇ ਪੱਕੇ ਵਸਨੀਕਾਂ ਨੇ ਰਿਕਾਰਡਤੋੜ ਨੰਬਰ ਵਿੱਚ ਨਿਊਜੀਲੈਂਡ ਛੱਡਿਆ
ਅਪ੍ਰੈਲ ਮਹੀਨੇ ਵਿੱਚ ਨਿਊਜੀਲੈਂਡ ਸਿਟੀਜਨਾਂ ਦੇ ਰਿਕਾਰਡ ਨੰਬਰ ਵਿੱਚ ਨਿਊਜੀਲੈਂਡ ਛੱਡਣ ਦੀ ਖਬਰ ਹੈ। ਮਾਰਚ ਦੇ 78,200 ਦੇ ਮੁਕਾਬਲੇ ਅਪ੍ਰੈਲ ਵਿੱਚ 81,200 ਨੇ ਨਿਊਜੀਲੈਂਡ ਛੱਡ ਦਿੱਤਾ ਹੈ ਤੇ ਅਪ੍ਰੈਲ 2023 ਦੇ ਮੁਕਾਬਲੇ ਇਹ 41% ਜਿਆਦਾ ਹੈ ਅਤੇ ਆਪਣੇ ਆਪ ਵਿੱਚ ਇਹ ਨਵਾਂ ਰਿਕਾਰਡ ਹੈ। ਨਿਊਜੀਲੈਂਡ ਵਾਪਸੀ ਕਰਨ ਵਾਲੇ ਰਿਹਾਇਸ਼ੀਆਂ ਦੀ ਗਿਣਤੀ ਵਿੱਚ ਵੀ ਇਸ ਮਹੀਨੇ 2% ਦੀ ਕਮੀ ਆਈ ਹੈ, ਜੋ ਕਾਫੀ ਮੱਹਤਵਪੂਰਨ ਹੈ।