ਨਿਊਜੀਲੈਂਡ ਦੀ ਪਾਸਪੋਰਟ ਕਈ ਸਾਲਾਂ ਬਾਅਦ ਦੁਨੀਆਂ ਦਾ ਪੰਜਵਾਂ ਸਭ ਤੋਂ ਤਾਕਤਵਰ ਪਾਸਪੋਰਟ ਰੈਂਕਿੰਗ ਵਿੱਚ ਹੋਇਆ ਸ਼ਾਮਿਲ
ਦ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜਾ ਦ ਏਅਰ ਟ੍ਰਾਂਸਪੋਰਟ ਅਸੋਸੀਏਸ਼ਨ ਦੇ ਸਹਿਯੋਗ ਸਦਕਾ ਤਾਜਾ ਜਾਰੀ ਸੂਚੀ ਵਿੱਚ ਨਿਊਜੀਲੈਂਡ ਦਾ ਪਾਸਪੋਰਟ 2017 ਤੋਂ ਬਾਅਦ ਪਹਿਲੀ ਵਾਰ 5ਵੇਂ ਸਥਾਨ ‘ਤੇ ਆ ਪੁੱੁਜਾ ਹੈ। ਨਿਊਜੀਲੈਂਡ ਨਾਲ ਯੂਕੇ, ਸਵਿਟਜਰਲੈਂਡ, ਪੁਰਤਗਾਲ ਤੇ ਬੇਲਜੀਅਮ ਵੀ ਹਨ। ਨਿਊਜੀਲੈਂਡ ਵਾਸੀ 227 ਦੇਸ਼ਾਂ ਵਿੱਚੋਂ 190 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਜਾ ਸਕਦੇ ਹਨ। ਨਿਊਜੀਲੈਂਡ ਦਾ ਪਾਸਪੋਰਟ 2015 ਵਿੱਚ ਚੌਥੇ ਸਥਾਨ ‘ਤੇ ਰਿਹਾ ਸੀ ਤੇ 2018 ਤੇ 2019 ਵਿੱਚ ਕ੍ਰਮਵਾਰ 8ਵੇਂ ਨੰਬਰ ‘ਤੇ। ਸਿੰਘਾਪੁਰ ਦਾ ਪਾਸਪੋਰਟ ਸੂਚੀ ਵਿੱਚ ਇਸ ਸਾਲ ਲਗਾਤਾਰ ਦੂਜੀ ਵਾਰ ਪਹਿਲੇ ਨੰਬਰ ‘ਤੇ ਆਇਆ ਹੈ।